Ang 409
1 ਤਜਿ ਮਾਨ ਮੋਹ ਵਿਕਾਰ ਮਿਥਿਆ ਜਪਿ ਰਾਮ ਰਾਮ ਰਾਮ ॥
2 ਮਨ ਸੰਤਨਾ ਕੈ ਚਰਨਿ ਲਾਗੁ ॥੧॥
3 ਪ੍ਰਭ ਗੋਪਾਲ ਦੀਨ ਦਇਆਲ ਪਤਿਤ ਪਾਵਨ ਪਾਰਬ੍ਰਹਮ ਹਰਿ ਚਰਣ ਸਿਮਰਿ ਜਾਗੁ ॥
4 ਕਰਿ ਭਗਤਿ ਨਾਨਕ ਪੂਰਨ ਭਾਗੁ ॥੨॥੪॥੧੫੫॥
5 ਆਸਾ ਮਹਲਾ ੫ ॥
6 ਹਰਖ ਸੋਗ ਬੈਰਾਗ ਅਨੰਦੀ ਖੇਲੁ ਰੀ ਦਿਖਾਇਓ ॥੧॥ ਰਹਾਉ ॥
7 ਖਿਨਹੂੰ ਭੈ ਨਿਰਭੈ ਖਿਨਹੂੰ ਖਿਨਹੂੰ ਉਠਿ ਧਾਇਓ ॥
8 ਖਿਨਹੂੰ ਰਸ ਭੋਗਨ ਖਿਨਹੂੰ ਖਿਨਹੂ ਤਜਿ ਜਾਇਓ ॥੧॥
9 ਖਿਨਹੂੰ ਜੋਗ ਤਾਪ ਬਹੁ ਪੂਜਾ ਖਿਨਹੂੰ ਭਰਮਾਇਓ ॥
10 ਖਿਨਹੂੰ ਕਿਰਪਾ ਸਾਧੂ ਸੰਗ ਨਾਨਕ ਹਰਿ ਰੰਗੁ ਲਾਇਓ ॥੨॥੫॥੧੫੬॥
11 ਰਾਗੁ ਆਸਾ ਮਹਲਾ ੫ ਘਰੁ ੧੭ ਆਸਾਵਰੀ ॥
12 ੴ ਸਤਿਗੁਰ ਪ੍ਰਸਾਦਿ ॥
13 ਗੋਬਿੰਦ ਗੋਬਿੰਦ ਕਰਿ ਹਾਂ ॥
14 ਹਰਿ ਹਰਿ ਮਨਿ ਪਿਆਰਿ ਹਾਂ ॥
15 ਗੁਰਿ ਕਹਿਆ ਸੁ ਚਿਤਿ ਧਰਿ ਹਾਂ ॥
16 ਅਨ ਸਿਉ ਤੋਰਿ ਫੇਰਿ ਹਾਂ ॥
17 ਐਸੇ ਲਾਲਨੁ ਪਾਇਓ ਰੀ ਸਖੀ ॥੧॥ ਰਹਾਉ ॥
18 ਪੰਕਜ ਮੋਹ ਸਰਿ ਹਾਂ ॥
19 ਪਗੁ ਨਹੀ ਚਲੈ ਹਰਿ ਹਾਂ ॥
20 ਗਹਡਿਓ ਮੂੜ ਨਰਿ ਹਾਂ ॥
21 ਅਨਿਨ ਉਪਾਵ ਕਰਿ ਹਾਂ ॥
22 ਤਉ ਨਿਕਸੈ ਸਰਨਿ ਪੈ ਰੀ ਸਖੀ ॥੧॥
23 ਥਿਰ ਥਿਰ ਚਿਤ ਥਿਰ ਹਾਂ ॥
24 ਬਨੁ ਗ੍ਰਿਹੁ ਸਮਸਰਿ ਹਾਂ ॥
25 ਅੰਤਰਿ ਏਕ ਪਿਰ ਹਾਂ ॥
26 ਬਾਹਰਿ ਅਨੇਕ ਧਰਿ ਹਾਂ ॥
27 ਰਾਜਨ ਜੋਗੁ ਕਰਿ ਹਾਂ ॥
28 ਕਹੁ ਨਾਨਕ ਲੋਗ ਅਲੋਗੀ ਰੀ ਸਖੀ ॥੨॥੧॥੧੫੭॥
29 ਆਸਾਵਰੀ ਮਹਲਾ ੫ ॥
30 ਮਨਸਾ ਏਕ ਮਾਨਿ ਹਾਂ ॥
31 ਗੁਰ ਸਿਉ ਨੇਤ ਧਿਆਨਿ ਹਾਂ ॥
32 ਦ੍ਰਿੜੁ ਸੰਤ ਮੰਤ ਗਿਆਨਿ ਹਾਂ ॥
33 ਸੇਵਾ ਗੁਰ ਚਰਾਨਿ ਹਾਂ ॥
34 ਤਉ ਮਿਲੀਐ ਗੁਰ ਕ੍ਰਿਪਾਨਿ ਮੇਰੇ ਮਨਾ ॥੧॥ ਰਹਾਉ ॥
35 ਟੂਟੇ ਅਨ ਭਰਾਨਿ ਹਾਂ ॥
36 ਰਵਿਓ ਸਰਬ ਥਾਨਿ ਹਾਂ ॥
37 ਲਹਿਓ ਜਮ ਭਇਆਨਿ ਹਾਂ ॥
38 ਪਾਇਓ ਪੇਡ ਥਾਨਿ ਹਾਂ ॥
39 ਤਉ ਚੂਕੀ ਸਗਲ ਕਾਨਿ ॥੧॥
40 ਲਹਨੋ ਜਿਸੁ ਮਥਾਨਿ ਹਾਂ ॥
41 ਭੈ ਪਾਵਕ ਪਾਰਿ ਪਰਾਨਿ ਹਾਂ ॥
42 ਨਿਜ ਘਰਿ ਤਿਸਹਿ ਥਾਨਿ ਹਾਂ ॥
43 ਹਰਿ ਰਸ ਰਸਹਿ ਮਾਨਿ ਹਾਂ ॥
44 ਲਾਥੀ ਤਿਸ ਭੁਖਾਨਿ ਹਾਂ ॥
45 ਨਾਨਕ ਸਹਜਿ ਸਮਾਇਓ ਰੇ ਮਨਾ ॥੨॥੨॥੧੫੮॥
46 ਆਸਾਵਰੀ ਮਹਲਾ ੫ ॥
47 ਹਰਿ ਹਰਿ ਹਰਿ ਗੁਨੀ ਹਾਂ ॥
48 ਜਪੀਐ ਸਹਜ ਧੁਨੀ ਹਾਂ ॥
49 ਸਾਧੂ ਰਸਨ ਭਨੀ ਹਾਂ ॥
50 ਛੂਟਨ ਬਿਧਿ ਸੁਨੀ ਹਾਂ ॥
51 ਪਾਈਐ ਵਡ ਪੁਨੀ ਮੇਰੇ ਮਨਾ ॥੧॥ ਰਹਾਉ ॥
52 ਖੋਜਹਿ ਜਨ ਮੁਨੀ ਹਾਂ ॥
53 ਸ੍ਰਬ ਕਾ ਪ੍ਰਭ ਧਨੀ ਹਾਂ ॥
54 ਦੁਲਭ ਕਲਿ ਦੁਨੀ ਹਾਂ ॥
55 ਦੂਖ ਬਿਨਾਸਨੀ ਹਾਂ ॥
56 ਪ੍ਰਭ ਪੂਰਨ ਆਸਨੀ ਮੇਰੇ ਮਨਾ ॥੧॥
57 ਮਨ ਸੋ ਸੇਵੀਐ ਹਾਂ ॥