Ang 626
1 ਸੁਖ ਸਾਗਰੁ ਗੁਰੁ ਪਾਇਆ ॥
2 ਤਾ ਸਹਸਾ ਸਗਲ ਮਿਟਾਇਆ ॥੧॥
3 ਹਰਿ ਕੇ ਨਾਮ ਕੀ ਵਡਿਆਈ ॥
4 ਆਠ ਪਹਰ ਗੁਣ ਗਾਈ ॥
5 ਗੁਰ ਪੂਰੇ ਤੇ ਪਾਈ ॥ ਰਹਾਉ ॥
6 ਪ੍ਰਭ ਕੀ ਅਕਥ ਕਹਾਣੀ ॥
7 ਜਨ ਬੋਲਹਿ ਅੰਮ੍ਰਿਤ ਬਾਣੀ ॥
8 ਨਾਨਕ ਦਾਸ ਵਖਾਣੀ ॥
9 ਗੁਰ ਪੂਰੇ ਤੇ ਜਾਣੀ ॥੨॥੨॥੬੬॥
10 ਸੋਰਠਿ ਮਹਲਾ ੫ ॥
11 ਆਗੈ ਸੁਖੁ ਗੁਰਿ ਦੀਆ ॥
12 ਪਾਛੈ ਕੁਸਲ ਖੇਮ ਗੁਰਿ ਕੀਆ ॥
13 ਸਰਬ ਨਿਧਾਨ ਸੁਖ ਪਾਇਆ ॥
14 ਗੁਰੁ ਅਪੁਨਾ ਰਿਦੈ ਧਿਆਇਆ ॥੧॥
15 ਅਪਨੇ ਸਤਿਗੁਰ ਕੀ ਵਡਿਆਈ ॥
16 ਮਨ ਇਛੇ ਫਲ ਪਾਈ ॥
17 ਸੰਤਹੁ ਦਿਨੁ ਦਿਨੁ ਚੜੈ ਸਵਾਈ ॥ ਰਹਾਉ ॥
18 ਜੀਅ ਜੰਤ ਸਭਿ ਭਏ ਦਇਆਲਾ ਪ੍ਰਭਿ ਅਪਨੇ ਕਰਿ ਦੀਨੇ ॥
19 ਸਹਜ ਸੁਭਾਇ ਮਿਲੇ ਗੋਪਾਲਾ ਨਾਨਕ ਸਾਚਿ ਪਤੀਨੇ ॥੨॥੩॥੬੭॥
20 ਸੋਰਠਿ ਮਹਲਾ ੫ ॥
21 ਗੁਰ ਕਾ ਸਬਦੁ ਰਖਵਾਰੇ ॥
22 ਚਉਕੀ ਚਉਗਿਰਦ ਹਮਾਰੇ ॥
23 ਰਾਮ ਨਾਮਿ ਮਨੁ ਲਾਗਾ ॥
24 ਜਮੁ ਲਜਾਇ ਕਰਿ ਭਾਗਾ ॥੧॥
25 ਪ੍ਰਭ ਜੀ ਤੂ ਮੇਰੋ ਸੁਖਦਾਤਾ ॥
26 ਬੰਧਨ ਕਾਟਿ ਕਰੇ ਮਨੁ ਨਿਰਮਲੁ ਪੂਰਨ ਪੁਰਖੁ ਬਿਧਾਤਾ ॥ ਰਹਾਉ ॥
27 ਨਾਨਕ ਪ੍ਰਭੁ ਅਬਿਨਾਸੀ ॥
28 ਤਾ ਕੀ ਸੇਵ ਨ ਬਿਰਥੀ ਜਾਸੀ ॥
29 ਅਨਦ ਕਰਹਿ ਤੇਰੇ ਦਾਸਾ ॥
30 ਜਪਿ ਪੂਰਨ ਹੋਈ ਆਸਾ ॥੨॥੪॥੬੮॥
31 ਸੋਰਠਿ ਮਹਲਾ ੫ ॥
32 ਗੁਰ ਅਪੁਨੇ ਬਲਿਹਾਰੀ ॥
33 ਜਿਨਿ ਪੂਰਨ ਪੈਜ ਸਵਾਰੀ ॥
34 ਮਨ ਚਿੰਦਿਆ ਫਲੁ ਪਾਇਆ ॥
35 ਪ੍ਰਭੁ ਅਪੁਨਾ ਸਦਾ ਧਿਆਇਆ ॥੧॥
36 ਸੰਤਹੁ ਤਿਸੁ ਬਿਨੁ ਅਵਰੁ ਨ ਕੋਈ ॥
37 ਕਰਣ ਕਾਰਣ ਪ੍ਰਭੁ ਸੋਈ ॥ ਰਹਾਉ ॥
38 ਪ੍ਰਭਿ ਅਪਨੈ ਵਰ ਦੀਨੇ ॥
39 ਸਗਲ ਜੀਅ ਵਸਿ ਕੀਨੇ ॥
40 ਜਨ ਨਾਨਕ ਨਾਮੁ ਧਿਆਇਆ ॥
41 ਤਾ ਸਗਲੇ ਦੂਖ ਮਿਟਾਇਆ ॥੨॥੫॥੬੯॥
42 ਸੋਰਠਿ ਮਹਲਾ ੫ ॥
43 ਤਾਪੁ ਗਵਾਇਆ ਗੁਰਿ ਪੂਰੇ ॥
44 ਵਾਜੇ ਅਨਹਦ ਤੂਰੇ ॥
45 ਸਰਬ ਕਲਿਆਣ ਪ੍ਰਭਿ ਕੀਨੇ ॥
46 ਕਰਿ ਕਿਰਪਾ ਆਪਿ ਦੀਨੇ ॥੧॥
47 ਬੇਦਨ ਸਤਿਗੁਰਿ ਆਪਿ ਗਵਾਈ ॥
48 ਸਿਖ ਸੰਤ ਸਭਿ ਸਰਸੇ ਹੋਏ ਹਰਿ ਹਰਿ ਨਾਮੁ ਧਿਆਈ ॥ ਰਹਾਉ ॥
49 ਜੋ ਮੰਗਹਿ ਸੋ ਲੇਵਹਿ ॥
50 ਪ੍ਰਭ ਅਪਣਿਆ ਸੰਤਾ ਦੇਵਹਿ ॥
51 ਹਰਿ ਗੋਵਿਦੁ ਪ੍ਰਭਿ ਰਾਖਿਆ ॥
52 ਜਨ ਨਾਨਕ ਸਾਚੁ ਸੁਭਾਖਿਆ ॥੨॥੬॥੭੦॥
53 ਸੋਰਠਿ ਮਹਲਾ ੫ ॥
54 ਸੋਈ ਕਰਾਇ ਜੋ ਤੁਧੁ ਭਾਵੈ ॥
55 ਮੋਹਿ ਸਿਆਣਪ ਕਛੂ ਨ ਆਵੈ ॥
56 ਹਮ ਬਾਰਿਕ ਤਉ ਸਰਣਾਈ ॥
57 ਪ੍ਰਭਿ ਆਪੇ ਪੈਜ ਰਖਾਈ ॥੧॥
58 ਮੇਰਾ ਮਾਤ ਪਿਤਾ ਹਰਿ ਰਾਇਆ ॥
59 ਕਰਿ ਕਿਰਪਾ ਪ੍ਰਤਿਪਾਲਣ ਲਾਗਾ ਕਰਂੀ ਤੇਰਾ ਕਰਾਇਆ ॥ ਰਹਾਉ ॥
60 ਜੀਅ ਜੰਤ ਤੇਰੇ ਧਾਰੇ ॥
61 ਪ੍ਰਭ ਡੋਰੀ ਹਾਥਿ ਤੁਮਾਰੇ ॥