Ang 746
1 ਰਾਗੁ ਸੂਹੀ ਮਹਲਾ ੫ ਘਰੁ ੫ ਪੜਤਾਲ ॥
2 ੴ ਸਤਿਗੁਰ ਪ੍ਰਸਾਦਿ ॥
3 ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ ॥
4 ਜਪਿ ਮਨ ਗੋਬਿੰਦ ਏਕੈ ਅਵਰੁ ਨਹੀ ਕੋ ਲੇਖੈ ਸੰਤ ਲਾਗੁ ਮਨਹਿ ਛਾਡੁ ਦੁਬਿਧਾ ਕੀ ਕੁਰੀਆ ॥੧॥ ਰਹਾਉ ॥
5 ਨਿਰਗੁਨ ਹਰੀਆ ਸਰਗੁਨ ਧਰੀਆ ਅਨਿਕ ਕੋਠਰੀਆ ਭਿੰਨ ਭਿੰਨ ਭਿੰਨ ਭਿਨ ਕਰੀਆ ॥
6 ਵਿਚਿ ਮਨ ਕੋਟਵਰੀਆ ॥
7 ਨਿਜ ਮੰਦਰਿ ਪਿਰੀਆ ॥
8 ਤਹਾ ਆਨਦ ਕਰੀਆ ॥
9 ਨਹ ਮਰੀਆ ਨਹ ਜਰੀਆ ॥੧॥
10 ਕਿਰਤਨਿ ਜੁਰੀਆ ਬਹੁ ਬਿਧਿ ਫਿਰੀਆ ਪਰ ਕਉ ਹਿਰੀਆ ॥
11 ਬਿਖਨਾ ਘਿਰੀਆ ॥
12 ਅਬ ਸਾਧੂ ਸੰਗਿ ਪਰੀਆ ॥
13 ਹਰਿ ਦੁਆਰੈ ਖਰੀਆ ॥
14 ਦਰਸਨੁ ਕਰੀਆ ॥
15 ਨਾਨਕ ਗੁਰ ਮਿਰੀਆ ॥
16 ਬਹੁਰਿ ਨ ਫਿਰੀਆ ॥੨॥੧॥੪੪॥
17 ਸੂਹੀ ਮਹਲਾ ੫ ॥
18 ਰਾਸਿ ਮੰਡਲੁ ਕੀਨੋ ਆਖਾਰਾ ॥
19 ਸਗਲੋ ਸਾਜਿ ਰਖਿਓ ਪਾਸਾਰਾ ॥੧॥ ਰਹਾਉ ॥
20 ਬਹੁ ਬਿਧਿ ਰੂਪ ਰੰਗ ਆਪਾਰਾ ॥
21 ਪੇਖੈ ਖੁਸੀ ਭੋਗ ਨਹੀ ਹਾਰਾ ॥
22 ਸਭਿ ਰਸ ਲੈਤ ਬਸਤ ਨਿਰਾਰਾ ॥੧॥
23 ਬਰਨੁ ਚਿਹਨੁ ਨਾਹੀ ਮੁਖੁ ਨ ਮਾਸਾਰਾ ॥
24 ਕਹਨੁ ਨ ਜਾਈ ਖੇਲੁ ਤੁਹਾਰਾ ॥
25 ਨਾਨਕ ਰੇਣ ਸੰਤ ਚਰਨਾਰਾ ॥੨॥੨॥੪੫॥
26 ਸੂਹੀ ਮਹਲਾ ੫ ॥
27 ਤਉ ਮੈ ਆਇਆ ਸਰਨੀ ਆਇਆ ॥
28 ਭਰੋਸੈ ਆਇਆ ਕਿਰਪਾ ਆਇਆ ॥
29 ਜਿਉ ਭਾਵੈ ਤਿਉ ਰਾਖਹੁ ਸੁਆਮੀ ਮਾਰਗੁ ਗੁਰਹਿ ਪਠਾਇਆ ॥੧॥ ਰਹਾਉ ॥
30 ਮਹਾ ਦੁਤਰੁ ਮਾਇਆ ॥
31 ਜੈਸੇ ਪਵਨੁ ਝੁਲਾਇਆ ॥੧॥
32 ਸੁਨਿ ਸੁਨਿ ਹੀ ਡਰਾਇਆ ॥
33 ਕਰਰੋ ਧ੍ਰਮਰਾਇਆ ॥੨॥
34 ਗ੍ਰਿਹ ਅੰਧ ਕੂਪਾਇਆ ॥
35 ਪਾਵਕੁ ਸਗਰਾਇਆ ॥੩॥
36 ਗਹੀ ਓਟ ਸਾਧਾਇਆ ॥
37 ਨਾਨਕ ਹਰਿ ਧਿਆਇਆ ॥
38 ਅਬ ਮੈ ਪੂਰਾ ਪਾਇਆ ॥੪॥੩॥੪੬॥
39 ਰਾਗੁ ਸੂਹੀ ਮਹਲਾ ੫ ਘਰੁ ੬ ॥
40 ੴ ਸਤਿਗੁਰ ਪ੍ਰਸਾਦਿ ॥
41 ਸਤਿਗੁਰ ਪਾਸਿ ਬੇਨੰਤੀਆ ਮਿਲੈ ਨਾਮੁ ਆਧਾਰਾ ॥
42 ਤੁਠਾ ਸਚਾ ਪਾਤਿਸਾਹੁ ਤਾਪੁ ਗਇਆ ਸੰਸਾਰਾ ॥੧॥
43 ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸਚਾ ਸਿਰਜਨਹਾਰਾ ॥੧॥ ਰਹਾਉ ॥
44 ਸਚੁ ਤੇਰੀ ਸਾਮਗਰੀ ਸਚੁ ਤੇਰਾ ਦਰਬਾਰਾ ॥
45 ਸਚੁ ਤੇਰੇ ਖਾਜੀਨਿਆ ਸਚੁ ਤੇਰਾ ਪਾਸਾਰਾ ॥੨॥
46 ਤੇਰਾ ਰੂਪੁ ਅਗੰਮੁ ਹੈ ਅਨੂਪੁ ਤੇਰਾ ਦਰਸਾਰਾ ॥
47 ਹਉ ਕੁਰਬਾਣੀ ਤੇਰਿਆ ਸੇਵਕਾ ਜਿਨੑ ਹਰਿ ਨਾਮੁ ਪਿਆਰਾ ॥੩॥