Ang 656
1 ਇਕ ਬਸਤੁ ਅਗੋਚਰ ਲਹੀਐ ॥
2 ਬਸਤੁ ਅਗੋਚਰ ਪਾਈ ॥
3 ਘਟਿ ਦੀਪਕੁ ਰਹਿਆ ਸਮਾਈ ॥੨॥
4 ਕਹਿ ਕਬੀਰ ਅਬ ਜਾਨਿਆ ॥
5 ਜਬ ਜਾਨਿਆ ਤਉ ਮਨੁ ਮਾਨਿਆ ॥
6 ਮਨ ਮਾਨੇ ਲੋਗੁ ਨ ਪਤੀਜੈ ॥
7 ਨ ਪਤੀਜੈ ਤਉ ਕਿਆ ਕੀਜੈ ॥੩॥੭॥
8 ਹ੍ਰਿਦੈ ਕਪਟੁ ਮੁਖ ਗਿਆਨੀ ॥
9 ਝੂਠੇ ਕਹਾ ਬਿਲੋਵਸਿ ਪਾਨੀ ॥੧॥
10 ਕਾਂਇਆ ਮਾਂਜਸਿ ਕਉਨ ਗੁਨਾਂ ॥
11 ਜਉ ਘਟ ਭੀਤਰਿ ਹੈ ਮਲਨਾਂ ॥੧॥ ਰਹਾਉ ॥
12 ਲਉਕੀ ਅਠਸਠਿ ਤੀਰਥ ਨੑਾਈ ॥
13 ਕਉਰਾਪਨੁ ਤਊ ਨ ਜਾਈ ॥੨॥
14 ਕਹਿ ਕਬੀਰ ਬੀਚਾਰੀ ॥
15 ਭਵ ਸਾਗਰੁ ਤਾਰਿ ਮੁਰਾਰੀ ॥੩॥੮॥
16 ਸੋਰਠਿ ॥
17 ੴ ਸਤਿਗੁਰ ਪ੍ਰਸਾਦਿ ॥
18 ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥
19 ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥
20 ਮਨ ਮੇਰੇ ਭੂਲੇ ਕਪਟੁ ਨ ਕੀਜੈ ॥
21 ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥੧॥ ਰਹਾਉ ॥
22 ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ ॥
23 ਤਬ ਤੇਰੀ ਓਕ ਕੋਈ ਪਾਨੀਓ ਨ ਪਾਵੈ ॥੨॥
24 ਕਹਤੁ ਕਬੀਰੁ ਕੋਈ ਨਹੀ ਤੇਰਾ ॥
25 ਹਿਰਦੈ ਰਾਮੁ ਕੀ ਨ ਜਪਹਿ ਸਵੇਰਾ ॥੩॥੯॥
26 ਸੰਤਹੁ ਮਨ ਪਵਨੈ ਸੁਖੁ ਬਨਿਆ ॥
27 ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥
28 ਗੁਰਿ ਦਿਖਲਾਈ ਮੋਰੀ ॥
29 ਜਿਤੁ ਮਿਰਗ ਪੜਤ ਹੈ ਚੋਰੀ ॥
30 ਮੂੰਦਿ ਲੀਏ ਦਰਵਾਜੇ ॥
31 ਬਾਜੀਅਲੇ ਅਨਹਦ ਬਾਜੇ ॥੧॥
32 ਕੁੰਭ ਕਮਲੁ ਜਲਿ ਭਰਿਆ ॥
33 ਜਲੁ ਮੇਟਿਆ ਊਭਾ ਕਰਿਆ ॥
34 ਕਹੁ ਕਬੀਰ ਜਨ ਜਾਨਿਆ ॥
35 ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥
36 ਰਾਗੁ ਸੋਰਠਿ ॥
37 ਭੂਖੇ ਭਗਤਿ ਨ ਕੀਜੈ ॥
38 ਯਹ ਮਾਲਾ ਅਪਨੀ ਲੀਜੈ ॥
39 ਹਉ ਮਾਂਗਉ ਸੰਤਨ ਰੇਨਾ ॥
40 ਮੈ ਨਾਹੀ ਕਿਸੀ ਕਾ ਦੇਨਾ ॥੧॥
41 ਮਾਧੋ ਕੈਸੀ ਬਨੈ ਤੁਮ ਸੰਗੇ ॥
42 ਆਪਿ ਨ ਦੇਹੁ ਤ ਲੇਵਉ ਮੰਗੇ ॥ ਰਹਾਉ ॥
43 ਦੁਇ ਸੇਰ ਮਾਂਗਉ ਚੂਨਾ ॥
44 ਪਾਉ ਘੀਉ ਸੰਗਿ ਲੂਨਾ ॥
45 ਅਧ ਸੇਰੁ ਮਾਂਗਉ ਦਾਲੇ ॥
46 ਮੋ ਕਉ ਦੋਨਉ ਵਖਤ ਜਿਵਾਲੇ ॥੨॥
47 ਖਾਟ ਮਾਂਗਉ ਚਉਪਾਈ ॥
48 ਸਿਰਹਾਨਾ ਅਵਰ ਤੁਲਾਈ ॥
49 ਊਪਰ ਕਉ ਮਾਂਗਉ ਖੀਂਧਾ ॥
50 ਤੇਰੀ ਭਗਤਿ ਕਰੈ ਜਨੁ ਥਂੀਧਾ ॥੩॥
51 ਮੈ ਨਾਹੀ ਕੀਤਾ ਲਬੋ ॥
52 ਇਕੁ ਨਾਉ ਤੇਰਾ ਮੈ ਫਬੋ ॥
53 ਕਹਿ ਕਬੀਰ ਮਨੁ ਮਾਨਿਆ ॥
54 ਮਨੁ ਮਾਨਿਆ ਤਉ ਹਰਿ ਜਾਨਿਆ ॥੪॥੧੧॥
55 ਰਾਗੁ ਸੋਰਠਿ ਬਾਣੀ ਭਗਤ ਨਾਮਦੇ ਜੀ ਕੀ ਘਰੁ ੨ ॥
56 ੴ ਸਤਿਗੁਰ ਪ੍ਰਸਾਦਿ ॥
57 ਜਬ ਦੇਖਾ ਤਬ ਗਾਵਾ ॥
58 ਤਉ ਜਨ ਧੀਰਜੁ ਪਾਵਾ ॥੧॥