Ang 838
1 ਕਰਿ ਦਇਆ ਲੇਹੁ ਲੜਿ ਲਾਇ ॥
2 ਨਾਨਕਾ ਨਾਮੁ ਧਿਆਇ ॥੧॥
3 ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ॥
4 ਜਾਚਉ ਸੰਤ ਰਵਾਲ ॥੧॥ ਰਹਾਉ ॥
5 ਸੰਸਾਰੁ ਬਿਖਿਆ ਕੂਪ ॥
6 ਤਮ ਅਗਿਆਨ ਮੋਹਤ ਘੂਪ ॥
7 ਗਹਿ ਭੁਜਾ ਪ੍ਰਭ ਜੀ ਲੇਹੁ ॥
8 ਹਰਿ ਨਾਮੁ ਅਪੁਨਾ ਦੇਹੁ ॥
9 ਪ੍ਰਭ ਤੁਝ ਬਿਨਾ ਨਹੀ ਠਾਉ ॥
10 ਨਾਨਕਾ ਬਲਿ ਬਲਿ ਜਾਉ ॥੨॥
11 ਲੋਭਿ ਮੋਹਿ ਬਾਧੀ ਦੇਹ ॥
12 ਬਿਨੁ ਭਜਨ ਹੋਵਤ ਖੇਹ ॥
13 ਜਮਦੂਤ ਮਹਾ ਭਇਆਨ ॥
14 ਚਿਤ ਗੁਪਤ ਕਰਮਹਿ ਜਾਨ ॥
15 ਦਿਨੁ ਰੈਨਿ ਸਾਖਿ ਸੁਨਾਇ ॥
16 ਨਾਨਕਾ ਹਰਿ ਸਰਨਾਇ ॥੩॥
17 ਭੈ ਭੰਜਨਾ ਮੁਰਾਰਿ ॥
18 ਕਰਿ ਦਇਆ ਪਤਿਤ ਉਧਾਰਿ ॥
19 ਮੇਰੇ ਦੋਖ ਗਨੇ ਨ ਜਾਹਿ ॥
20 ਹਰਿ ਬਿਨਾ ਕਤਹਿ ਸਮਾਹਿ ॥
21 ਗਹਿ ਓਟ ਚਿਤਵੀ ਨਾਥ ॥
22 ਨਾਨਕਾ ਦੇ ਰਖੁ ਹਾਥ ॥੪॥
23 ਹਰਿ ਗੁਣ ਨਿਧੇ ਗੋਪਾਲ ॥
24 ਸਰਬ ਘਟ ਪ੍ਰਤਿਪਾਲ ॥
25 ਮਨਿ ਪ੍ਰੀਤਿ ਦਰਸਨ ਪਿਆਸ ॥
26 ਗੋਬਿੰਦ ਪੂਰਨ ਆਸ ॥
27 ਇਕ ਨਿਮਖ ਰਹਨੁ ਨ ਜਾਇ ॥
28 ਵਡ ਭਾਗਿ ਨਾਨਕ ਪਾਇ ॥੫॥
29 ਪ੍ਰਭ ਤੁਝ ਬਿਨਾ ਨਹੀ ਹੋਰ ॥
30 ਮਨਿ ਪ੍ਰੀਤਿ ਚੰਦ ਚਕੋਰ ॥
31 ਜਿਉ ਮੀਨ ਜਲ ਸਿਉ ਹੇਤੁ ॥
32 ਅਲਿ ਕਮਲ ਭਿੰਨੁ ਨ ਭੇਤੁ ॥
33 ਜਿਉ ਚਕਵੀ ਸੂਰਜ ਆਸ ॥
34 ਨਾਨਕ ਚਰਨ ਪਿਆਸ ॥੬॥
35 ਜਿਉ ਤਰੁਨਿ ਭਰਤ ਪਰਾਨ ॥
36 ਜਿਉ ਲੋਭੀਐ ਧਨੁ ਦਾਨੁ ॥
37 ਜਿਉ ਦੂਧ ਜਲਹਿ ਸੰਜੋਗੁ ॥
38 ਜਿਉ ਮਹਾ ਖੁਧਿਆਰਥ ਭੋਗੁ ॥
39 ਜਿਉ ਮਾਤ ਪੂਤਹਿ ਹੇਤੁ ॥
40 ਹਰਿ ਸਿਮਰਿ ਨਾਨਕ ਨੇਤ ॥੭॥
41 ਜਿਉ ਦੀਪ ਪਤਨ ਪਤੰਗ ॥
42 ਜਿਉ ਚੋਰੁ ਹਿਰਤ ਨਿਸੰਗ ॥
43 ਮੈਗਲਹਿ ਕਾਮੈ ਬੰਧੁ ॥
44 ਜਿਉ ਗ੍ਰਸਤ ਬਿਖਈ ਧੰਧੁ ॥
45 ਜਿਉ ਜੂਆਰ ਬਿਸਨੁ ਨ ਜਾਇ ॥
46 ਹਰਿ ਨਾਨਕ ਇਹੁ ਮਨੁ ਲਾਇ ॥੮॥
47 ਕੁਰੰਕ ਨਾਦੈ ਨੇਹੁ ॥
48 ਚਾਤ੍ਰਿਕੁ ਚਾਹਤ ਮੇਹੁ ॥
49 ਜਨ ਜੀਵਨਾ ਸਤਸੰਗਿ ॥
50 ਗੋਬਿਦੁ ਭਜਨਾ ਰੰਗਿ ॥
51 ਰਸਨਾ ਬਖਾਨੈ ਨਾਮੁ ॥
52 ਨਾਨਕ ਦਰਸਨ ਦਾਨੁ ॥੯॥
53 ਗੁਨ ਗਾਇ ਸੁਨਿ ਲਿਖਿ ਦੇਇ ॥
54 ਸੋ ਸਰਬ ਫਲ ਹਰਿ ਲੇਇ ॥
55 ਕੁਲ ਸਮੂਹ ਕਰਤ ਉਧਾਰੁ ॥
56 ਸੰਸਾਰੁ ਉਤਰਸਿ ਪਾਰਿ ॥
57 ਹਰਿ ਚਰਨ ਬੋਹਿਥ ਤਾਹਿ ॥
58 ਮਿਲਿ ਸਾਧਸੰਗਿ ਜਸੁ ਗਾਹਿ ॥
59 ਹਰਿ ਪੈਜ ਰਖੈ ਮੁਰਾਰਿ ॥
60 ਹਰਿ ਨਾਨਕ ਸਰਨਿ ਦੁਆਰਿ ॥੧੦॥੨॥
61 ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ ॥
62 ੴ ਸਤਿਗੁਰ ਪ੍ਰਸਾਦਿ ॥
63 ਏਕਮ ਏਕੰਕਾਰੁ ਨਿਰਾਲਾ ॥
64 ਅਮਰੁ ਅਜੋਨੀ ਜਾਤਿ ਨ ਜਾਲਾ ॥
65 ਅਗਮ ਅਗੋਚਰੁ ਰੂਪੁ ਨ ਰੇਖਿਆ ॥
66 ਖੋਜਤ ਖੋਜਤ ਘਟਿ ਘਟਿ ਦੇਖਿਆ ॥