Ang 144
1 ਏਕ ਤੁਈ ਏਕ ਤੁਈ ॥੨॥
2 ਮਃ ੧ ॥
3 ਨ ਦਾਦੇ ਦਿਹੰਦ ਆਦਮੀ ॥
4 ਨ ਸਪਤ ਜੇਰ ਜਿਮੀ ॥
5 ਅਸਤਿ ਏਕ ਦਿਗਰਿ ਕੁਈ ॥
6 ਏਕ ਤੁਈ ਏਕ ਤੁਈ ॥੩॥
7 ਮਃ ੧ ॥
8 ਨ ਸੂਰ ਸਸਿ ਮੰਡਲੋ ॥
9 ਨ ਸਪਤ ਦੀਪ ਨਹ ਜਲੋ ॥
10 ਅੰਨ ਪਉਣ ਥਿਰੁ ਨ ਕੁਈ ॥
11 ਏਕੁ ਤੁਈ ਏਕੁ ਤੁਈ ॥੪॥
12 ਮਃ ੧ ॥
13 ਨ ਰਿਜਕੁ ਦਸਤ ਆ ਕਸੇ ॥
14 ਹਮਾ ਰਾ ਏਕੁ ਆਸ ਵਸੇ ॥
15 ਅਸਤਿ ਏਕੁ ਦਿਗਰ ਕੁਈ ॥
16 ਏਕ ਤੁਈ ਏਕੁ ਤੁਈ ॥੫॥
17 ਮਃ ੧ ॥
18 ਪਰੰਦਏ ਨ ਗਿਰਾਹ ਜਰ ॥
19 ਦਰਖਤ ਆਬ ਆਸ ਕਰ ॥
20 ਦਿਹੰਦ ਸੁਈ ॥
21 ਏਕ ਤੁਈ ਏਕ ਤੁਈ ॥੬॥
22 ਮਃ ੧ ॥
23 ਨਾਨਕ ਲਿਲਾਰਿ ਲਿਖਿਆ ਸੋਇ ॥
24 ਮੇਟਿ ਨ ਸਾਕੈ ਕੋਇ ॥
25 ਕਲਾ ਧਰੈ ਹਿਰੈ ਸੁਈ ॥
26 ਏਕੁ ਤੁਈ ਏਕੁ ਤੁਈ ॥੭॥
27 ਪਉੜੀ ॥
28 ਸਚਾ ਤੇਰਾ ਹੁਕਮੁ ਗੁਰਮੁਖਿ ਜਾਣਿਆ ॥
29 ਗੁਰਮਤੀ ਆਪੁ ਗਵਾਇ ਸਚੁ ਪਛਾਣਿਆ ॥
30 ਸਚੁ ਤੇਰਾ ਦਰਬਾਰੁ ਸਬਦੁ ਨੀਸਾਣਿਆ ॥
31 ਸਚਾ ਸਬਦੁ ਵੀਚਾਰਿ ਸਚਿ ਸਮਾਣਿਆ ॥
32 ਮਨਮੁਖ ਸਦਾ ਕੂੜਿਆਰ ਭਰਮਿ ਭੁਲਾਣਿਆ ॥
33 ਵਿਸਟਾ ਅੰਦਰਿ ਵਾਸੁ ਸਾਦੁ ਨ ਜਾਣਿਆ ॥
34 ਵਿਣੁ ਨਾਵੈ ਦੁਖੁ ਪਾਇ ਆਵਣ ਜਾਣਿਆ ॥
35 ਨਾਨਕ ਪਾਰਖੁ ਆਪਿ ਜਿਨਿ ਖੋਟਾ ਖਰਾ ਪਛਾਣਿਆ ॥੧੩॥
36 ਸਲੋਕੁ ਮਃ ੧ ॥
37 ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ ॥
38 ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ ॥
39 ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ ॥
40 ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ ॥
41 ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ ॥
42 ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ ॥੧॥
43 ਮਃ ੧ ॥
44 ਇਕਿ ਮਾਸਹਾਰੀ ਇਕਿ ਤ੍ਰਿਣੁ ਖਾਹਿ ॥
45 ਇਕਨਾ ਛਤੀਹ ਅੰਮ੍ਰਿਤ ਪਾਹਿ ॥
46 ਇਕਿ ਮਿਟੀਆ ਮਹਿ ਮਿਟੀਆ ਖਾਹਿ ॥
47 ਇਕਿ ਪਉਣ ਸੁਮਾਰੀ ਪਉਣ ਸੁਮਾਰਿ ॥
48 ਇਕਿ ਨਿਰੰਕਾਰੀ ਨਾਮ ਆਧਾਰਿ ॥
49 ਜੀਵੈ ਦਾਤਾ ਮਰੈ ਨ ਕੋਇ ॥
50 ਨਾਨਕ ਮੁਠੇ ਜਾਹਿ ਨਾਹੀ ਮਨਿ ਸੋਇ ॥੨॥
51 ਪਉੜੀ ॥
52 ਪੂਰੇ ਗੁਰ ਕੀ ਕਾਰ ਕਰਮਿ ਕਮਾਈਐ ॥
53 ਗੁਰਮਤੀ ਆਪੁ ਗਵਾਇ ਨਾਮੁ ਧਿਆਈਐ ॥
54 ਦੂਜੀ ਕਾਰੈ ਲਗਿ ਜਨਮੁ ਗਵਾਈਐ ॥
55 ਵਿਣੁ ਨਾਵੈ ਸਭ ਵਿਸੁ ਪੈਝੈ ਖਾਈਐ ॥
56 ਸਚਾ ਸਬਦੁ ਸਾਲਾਹਿ ਸਚਿ ਸਮਾਈਐ ॥
57 ਵਿਣੁ ਸਤਿਗੁਰੁ ਸੇਵੇ ਨਾਹੀ ਸੁਖਿ ਨਿਵਾਸੁ ਫਿਰਿ ਫਿਰਿ ਆਈਐ ॥
58 ਦੁਨੀਆ ਖੋਟੀ ਰਾਸਿ ਕੂੜੁ ਕਮਾਈਐ ॥
59 ਨਾਨਕ ਸਚੁ ਖਰਾ ਸਾਲਾਹਿ ਪਤਿ ਸਿਉ ਜਾਈਐ ॥੧੪॥
60 ਸਲੋਕੁ ਮਃ ੧ ॥
61 ਤੁਧੁ ਭਾਵੈ ਤਾ ਵਾਵਹਿ ਗਾਵਹਿ ਤੁਧੁ ਭਾਵੈ ਜਲਿ ਨਾਵਹਿ ॥