Ang 623
1 ਤਿਨਿ ਸਗਲੀ ਲਾਜ ਰਾਖੀ ॥੩॥
2 ਬੋਲਾਇਆ ਬੋਲੀ ਤੇਰਾ ॥
3 ਤੂ ਸਾਹਿਬੁ ਗੁਣੀ ਗਹੇਰਾ ॥
4 ਜਪਿ ਨਾਨਕ ਨਾਮੁ ਸਚੁ ਸਾਖੀ ॥
5 ਅਪੁਨੇ ਦਾਸ ਕੀ ਪੈਜ ਰਾਖੀ ॥੪॥੬॥੫੬॥
6 ਸੋਰਠਿ ਮਹਲਾ ੫ ॥
7 ਵਿਚਿ ਕਰਤਾ ਪੁਰਖੁ ਖਲੋਆ ॥
8 ਵਾਲੁ ਨ ਵਿੰਗਾ ਹੋਆ ॥
9 ਮਜਨੁ ਗੁਰ ਆਂਦਾ ਰਾਸੇ ॥
10 ਜਪਿ ਹਰਿ ਹਰਿ ਕਿਲਵਿਖ ਨਾਸੇ ॥੧॥
11 ਸੰਤਹੁ ਰਾਮਦਾਸ ਸਰੋਵਰੁ ਨੀਕਾ ॥
12 ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ ॥੧॥ ਰਹਾਉ ॥
13 ਜੈ ਜੈ ਕਾਰੁ ਜਗੁ ਗਾਵੈ ॥
14 ਮਨ ਚਿੰਦਿਅੜੇ ਫਲ ਪਾਵੈ ॥
15 ਸਹੀ ਸਲਾਮਤਿ ਨਾਇ ਆਏ ॥
16 ਅਪਣਾ ਪ੍ਰਭੂ ਧਿਆਏ ॥੨॥
17 ਸੰਤ ਸਰੋਵਰ ਨਾਵੈ ॥
18 ਸੋ ਜਨੁ ਪਰਮ ਗਤਿ ਪਾਵੈ ॥
19 ਮਰੈ ਨ ਆਵੈ ਜਾਈ ॥
20 ਹਰਿ ਹਰਿ ਨਾਮੁ ਧਿਆਈ ॥੩॥
21 ਇਹੁ ਬ੍ਰਹਮ ਬਿਚਾਰੁ ਸੁ ਜਾਨੈ ॥
22 ਜਿਸੁ ਦਇਆਲੁ ਹੋਇ ਭਗਵਾਨੈ ॥
23 ਬਾਬਾ ਨਾਨਕ ਪ੍ਰਭ ਸਰਣਾਈ ॥
24 ਸਭ ਚਿੰਤਾ ਗਣਤ ਮਿਟਾਈ ॥੪॥੭॥੫੭॥
25 ਸੋਰਠਿ ਮਹਲਾ ੫ ॥
26 ਪਾਰਬ੍ਰਹਮਿ ਨਿਬਾਹੀ ਪੂਰੀ ॥
27 ਕਾਈ ਬਾਤ ਨ ਰਹੀਆ ਊਰੀ ॥
28 ਗੁਰਿ ਚਰਨ ਲਾਇ ਨਿਸਤਾਰੇ ॥
29 ਹਰਿ ਹਰਿ ਨਾਮੁ ਸਮੑਾਰੇ ॥੧॥
30 ਅਪਨੇ ਦਾਸ ਕਾ ਸਦਾ ਰਖਵਾਲਾ ॥
31 ਕਰਿ ਕਿਰਪਾ ਅਪੁਨੇ ਕਰਿ ਰਾਖੇ ਮਾਤ ਪਿਤਾ ਜਿਉ ਪਾਲਾ ॥੧॥ ਰਹਾਉ ॥
32 ਵਡਭਾਗੀ ਸਤਿਗੁਰੁ ਪਾਇਆ ॥
33 ਜਿਨਿ ਜਮ ਕਾ ਪੰਥੁ ਮਿਟਾਇਆ ॥
34 ਹਰਿ ਭਗਤਿ ਭਾਇ ਚਿਤੁ ਲਾਗਾ ॥
35 ਜਪਿ ਜੀਵਹਿ ਸੇ ਵਡਭਾਗਾ ॥੨॥
36 ਹਰਿ ਅੰਮ੍ਰਿਤ ਬਾਣੀ ਗਾਵੈ ॥
37 ਸਾਧਾ ਕੀ ਧੂਰੀ ਨਾਵੈ ॥
38 ਅਪੁਨਾ ਨਾਮੁ ਆਪੇ ਦੀਆ ॥
39 ਪ੍ਰਭ ਕਰਣਹਾਰ ਰਖਿ ਲੀਆ ॥੩॥
40 ਹਰਿ ਦਰਸਨ ਪ੍ਰਾਨ ਅਧਾਰਾ ॥
41 ਇਹੁ ਪੂਰਨ ਬਿਮਲ ਬੀਚਾਰਾ ॥
42 ਕਰਿ ਕਿਰਪਾ ਅੰਤਰਜਾਮੀ ॥
43 ਦਾਸ ਨਾਨਕ ਸਰਣਿ ਸੁਆਮੀ ॥੪॥੮॥੫੮॥
44 ਸੋਰਠਿ ਮਹਲਾ ੫ ॥
45 ਗੁਰਿ ਪੂਰੈ ਚਰਨੀ ਲਾਇਆ ॥
46 ਹਰਿ ਸੰਗਿ ਸਹਾਈ ਪਾਇਆ ॥
47 ਜਹ ਜਾਈਐ ਤਹਾ ਸੁਹੇਲੇ ॥
48 ਕਰਿ ਕਿਰਪਾ ਪ੍ਰਭਿ ਮੇਲੇ ॥੧॥
49 ਹਰਿ ਗੁਣ ਗਾਵਹੁ ਸਦਾ ਸੁਭਾਈ ॥
50 ਮਨ ਚਿੰਦੇ ਸਗਲੇ ਫਲ ਪਾਵਹੁ ਜੀਅ ਕੈ ਸੰਗਿ ਸਹਾਈ ॥੧॥ ਰਹਾਉ ॥
51 ਨਾਰਾਇਣ ਪ੍ਰਾਣ ਅਧਾਰਾ ॥
52 ਹਮ ਸੰਤ ਜਨਾਂ ਰੇਨਾਰਾ ॥
53 ਪਤਿਤ ਪੁਨੀਤ ਕਰਿ ਲੀਨੇ ॥
54 ਕਰਿ ਕਿਰਪਾ ਹਰਿ ਜਸੁ ਦੀਨੇ ॥੨॥
55 ਪਾਰਬ੍ਰਹਮੁ ਕਰੇ ਪ੍ਰਤਿਪਾਲਾ ॥
56 ਸਦ ਜੀਅ ਸੰਗਿ ਰਖਵਾਲਾ ॥
57 ਹਰਿ ਦਿਨੁ ਰੈਨਿ ਕੀਰਤਨੁ ਗਾਈਐ ॥
58 ਬਹੁੜਿ ਨ ਜੋਨੀ ਪਾਈਐ ॥੩॥
59 ਜਿਸੁ ਦੇਵੈ ਪੁਰਖੁ ਬਿਧਾਤਾ ॥
60 ਹਰਿ ਰਸੁ ਤਿਨ ਹੀ ਜਾਤਾ ॥
61 ਜਮਕੰਕਰੁ ਨੇੜਿ ਨ ਆਇਆ ॥
62 ਸੁਖੁ ਨਾਨਕ ਸਰਣੀ ਪਾਇਆ ॥੪॥੯॥੫੯॥