Sri Guru Granth Sahib Ji

Ang 410

Сменить перевод

1 ਅਲਖ ਅਭੇਵੀਐ ਹਾਂ ॥

2 ਤਾਂ ਸਿਉ ਪ੍ਰੀਤਿ ਕਰਿ ਹਾਂ ॥

3 ਬਿਨਸਿ ਨ ਜਾਇ ਮਰਿ ਹਾਂ ॥

4 ਗੁਰ ਤੇ ਜਾਨਿਆ ਹਾਂ ॥

5 ਨਾਨਕ ਮਨੁ ਮਾਨਿਆ ਮੇਰੇ ਮਨਾ ॥੨॥੩॥੧੫੯॥

6 ਆਸਾਵਰੀ ਮਹਲਾ ੫ ॥

7 ਏਕਾ ਓਟ ਗਹੁ ਹਾਂ ॥

8 ਗੁਰ ਕਾ ਸਬਦੁ ਕਹੁ ਹਾਂ ॥

9 ਆਗਿਆ ਸਤਿ ਸਹੁ ਹਾਂ ॥

10 ਮਨਹਿ ਨਿਧਾਨੁ ਲਹੁ ਹਾਂ ॥

11 ਸੁਖਹਿ ਸਮਾਈਐ ਮੇਰੇ ਮਨਾ ॥੧॥ ਰਹਾਉ ॥

12 ਜੀਵਤ ਜੋ ਮਰੈ ਹਾਂ ॥

13 ਦੁਤਰੁ ਸੋ ਤਰੈ ਹਾਂ ॥

14 ਸਭ ਕੀ ਰੇਨੁ ਹੋਇ ਹਾਂ ॥

15 ਨਿਰਭਉ ਕਹਉ ਸੋਇ ਹਾਂ ॥

16 ਮਿਟੇ ਅੰਦੇਸਿਆ ਹਾਂ ॥

17 ਸੰਤ ਉਪਦੇਸਿਆ ਮੇਰੇ ਮਨਾ ॥੧॥

18 ਜਿਸੁ ਜਨ ਨਾਮ ਸੁਖੁ ਹਾਂ ॥

19 ਤਿਸੁ ਨਿਕਟਿ ਨ ਕਦੇ ਦੁਖੁ ਹਾਂ ॥

20 ਜੋ ਹਰਿ ਹਰਿ ਜਸੁ ਸੁਨੇ ਹਾਂ ॥

21 ਸਭੁ ਕੋ ਤਿਸੁ ਮੰਨੇ ਹਾਂ ॥

22 ਸਫਲੁ ਸੁ ਆਇਆ ਹਾਂ ॥

23 ਨਾਨਕ ਪ੍ਰਭ ਭਾਇਆ ਮੇਰੇ ਮਨਾ ॥੨॥੪॥੧੬੦॥

24 ਆਸਾਵਰੀ ਮਹਲਾ ੫ ॥

25 ਮਿਲਿ ਹਰਿ ਜਸੁ ਗਾਈਐ ਹਾਂ ॥

26 ਪਰਮ ਪਦੁ ਪਾਈਐ ਹਾਂ ॥

27 ਉਆ ਰਸ ਜੋ ਬਿਧੇ ਹਾਂ ॥

28 ਤਾ ਕਉ ਸਗਲ ਸਿਧੇ ਹਾਂ ॥

29 ਅਨਦਿਨੁ ਜਾਗਿਆ ਹਾਂ ॥

30 ਨਾਨਕ ਬਡਭਾਗਿਆ ਮੇਰੇ ਮਨਾ ॥੧॥ ਰਹਾਉ ॥

31 ਸੰਤ ਪਗ ਧੋਈਐ ਹਾਂ ॥

32 ਦੁਰਮਤਿ ਖੋਈਐ ਹਾਂ ॥

33 ਦਾਸਹ ਰੇਨੁ ਹੋਇ ਹਾਂ ॥

34 ਬਿਆਪੈ ਦੁਖੁ ਨ ਕੋਇ ਹਾਂ ॥

35 ਭਗਤਾਂ ਸਰਨਿ ਪਰੁ ਹਾਂ ॥

36 ਜਨਮਿ ਨ ਕਦੇ ਮਰੁ ਹਾਂ ॥

37 ਅਸਥਿਰੁ ਸੇ ਭਏ ਹਾਂ ॥

38 ਹਰਿ ਹਰਿ ਜਿਨੑ ਜਪਿ ਲਏ ਮੇਰੇ ਮਨਾ ॥੧॥

39 ਸਾਜਨੁ ਮੀਤੁ ਤੂੰ ਹਾਂ ॥

40 ਨਾਮੁ ਦ੍ਰਿੜਾਇ ਮੂੰ ਹਾਂ ॥

41 ਤਿਸੁ ਬਿਨੁ ਨਾਹਿ ਕੋਇ ਹਾਂ ॥

42 ਮਨਹਿ ਅਰਾਧਿ ਸੋਇ ਹਾਂ ॥

43 ਨਿਮਖ ਨ ਵੀਸਰੈ ਹਾਂ ॥

44 ਤਿਸੁ ਬਿਨੁ ਕਿਉ ਸਰੈ ਹਾਂ ॥

45 ਗੁਰ ਕਉ ਕੁਰਬਾਨੁ ਜਾਉ ਹਾਂ ॥

46 ਨਾਨਕੁ ਜਪੇ ਨਾਉ ਮੇਰੇ ਮਨਾ ॥੨॥੫॥੧੬੧॥

47 ਆਸਾਵਰੀ ਮਹਲਾ ੫ ॥

48 ਕਾਰਨ ਕਰਨ ਤੂੰ ਹਾਂ ॥

49 ਅਵਰੁ ਨਾ ਸੁਝੈ ਮੂੰ ਹਾਂ ॥

50 ਕਰਹਿ ਸੁ ਹੋਈਐ ਹਾਂ ॥

51 ਸਹਜਿ ਸੁਖਿ ਸੋਈਐ ਹਾਂ ॥

52 ਧੀਰਜ ਮਨਿ ਭਏ ਹਾਂ ॥

53 ਪ੍ਰਭ ਕੈ ਦਰਿ ਪਏ ਮੇਰੇ ਮਨਾ ॥੧॥ ਰਹਾਉ ॥

54 ਸਾਧੂ ਸੰਗਮੇ ਹਾਂ ॥

55 ਪੂਰਨ ਸੰਜਮੇ ਹਾਂ ॥

56 ਜਬ ਤੇ ਛੁਟੇ ਆਪ ਹਾਂ ॥

57 ਤਬ ਤੇ ਮਿਟੇ ਤਾਪ ਹਾਂ ॥

58 ਕਿਰਪਾ ਧਾਰੀਆ ਹਾਂ ॥

59 ਪਤਿ ਰਖੁ ਬਨਵਾਰੀਆ ਮੇਰੇ ਮਨਾ ॥੧॥

60 ਇਹੁ ਸੁਖੁ ਜਾਨੀਐ ਹਾਂ ॥

61 ਹਰਿ ਕਰੇ ਸੁ ਮਾਨੀਐ ਹਾਂ ॥

62 ਮੰਦਾ ਨਾਹਿ ਕੋਇ ਹਾਂ ॥

63 ਸੰਤ ਕੀ ਰੇਨ ਹੋਇ ਹਾਂ ॥

64 ਆਪੇ ਜਿਸੁ ਰਖੈ ਹਾਂ ॥

65 ਹਰਿ ਅੰਮ੍ਰਿਤੁ ਸੋ ਚਖੈ ਮੇਰੇ ਮਨਾ ॥੨॥

66 ਜਿਸ ਕਾ ਨਾਹਿ ਕੋਇ ਹਾਂ ॥

67 ਤਿਸ ਕਾ ਪ੍ਰਭੂ ਸੋਇ ਹਾਂ ॥

68 ਅੰਤਰਗਤਿ ਬੁਝੈ ਹਾਂ ॥

69 ਸਭੁ ਕਿਛੁ ਤਿਸੁ ਸੁਝੈ ਹਾਂ ॥

70 ਪਤਿਤ ਉਧਾਰਿ ਲੇਹੁ ਹਾਂ ॥

71 ਨਾਨਕ ਅਰਦਾਸਿ ਏਹੁ ਮੇਰੇ ਮਨਾ ॥੩॥੬॥੧੬੨॥

72 ਆਸਾਵਰੀ ਮਹਲਾ ੫ ਇਕਤੁਕਾ ॥

73 ਓਇ ਪਰਦੇਸੀਆ ਹਾਂ ॥

74 ਸੁਨਤ ਸੰਦੇਸਿਆ ਹਾਂ ॥੧॥ ਰਹਾਉ ॥

75 ਜਾ ਸਿਉ ਰਚਿ ਰਹੇ ਹਾਂ ॥

What next

Gurmukhi original (Shabad OS) (ਗੁਰਮੁਖੀ), 2012. Identified as public domain by Shabad OS. Gurmukhi from the Shabad OS Database, version 5.0.0-next.0, by Shabad OS volunteers. Its text follows Shabadaarth, volumes 1 to 4 (SGPC, Sri Amritsar, 2009 to 2012). Shabad OS doesn't endorse this app. Версия: Shabad OS database v5.0.0-next.0. Источник

Sri Guru Granth Sahib Ji, 1,430 Angs in Gurmukhi.

Shabad OS считает этот текст на гурмукхи общественным достоянием. Это заявление её волонтёров, а не юридическое или религиозное решение. SGPC, Акал Тахт и другие сикхские организации не рассматривали и не одобряли это приложение, и оно не исходит ни от одного сикхского учреждения. Для богослужения или паатха следуйте сарупу или источнику, которому доверяет ваш сангат.

Условия этого источника:

  • The honor and reputation of the original works are to be maintained.
  • Derogatory treatments (including adding to, deleting from, altering of, or adapting) the words in a way that distorts or mutilates the original work is forbidden.

Показано для чтения и изучения по названным здесь источникам. EveryApp не удостоверяет никакие тексты: во всём, что имеет значение, сверяйтесь с печатным изданием или обращайтесь к учителю этой традиции.

Сообщить об ошибке в текстеСообщить о проблеме с правами