Ang 622
1 ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ ॥
2 ਕੋਟਿ ਜਨਮ ਕੇ ਕਿਲਬਿਖ ਨਾਸੇ ਹਰਿ ਚਰਣੀ ਚਿਤੁ ਲਾਏ ॥੨॥
3 ਉਸਤਤਿ ਕਰਹੁ ਸਦਾ ਪ੍ਰਭ ਅਪਨੇ ਜਿਨਿ ਪੂਰੀ ਕਲ ਰਾਖੀ ॥
4 ਜੀਅ ਜੰਤ ਸਭਿ ਭਏ ਪਵਿਤ੍ਰਾ ਸਤਿਗੁਰ ਕੀ ਸਚੁ ਸਾਖੀ ॥੩॥
5 ਬਿਘਨ ਬਿਨਾਸਨ ਸਭਿ ਦੁਖ ਨਾਸਨ ਸਤਿਗੁਰਿ ਨਾਮੁ ਦ੍ਰਿੜਾਇਆ ॥
6 ਖੋਏ ਪਾਪ ਭਏ ਸਭਿ ਪਾਵਨ ਜਨ ਨਾਨਕ ਸੁਖਿ ਘਰਿ ਆਇਆ ॥੪॥੩॥੫੩॥
7 ਸੋਰਠਿ ਮਹਲਾ ੫ ॥
8 ਸਾਹਿਬੁ ਗੁਨੀ ਗਹੇਰਾ ॥
9 ਘਰੁ ਲਸਕਰੁ ਸਭੁ ਤੇਰਾ ॥
10 ਰਖਵਾਲੇ ਗੁਰ ਗੋਪਾਲਾ ॥
11 ਸਭਿ ਜੀਅ ਭਏ ਦਇਆਲਾ ॥੧॥
12 ਜਪਿ ਅਨਦਿ ਰਹਉ ਗੁਰ ਚਰਣਾ ॥
13 ਭਉ ਕਤਹਿ ਨਹੀ ਪ੍ਰਭ ਸਰਣਾ ॥ ਰਹਾਉ ॥
14 ਤੇਰਿਆ ਦਾਸਾ ਰਿਦੈ ਮੁਰਾਰੀ ॥
15 ਪ੍ਰਭਿ ਅਬਿਚਲ ਨੀਵ ਉਸਾਰੀ ॥
16 ਬਲੁ ਧਨੁ ਤਕੀਆ ਤੇਰਾ ॥
17 ਤੂ ਭਾਰੋ ਠਾਕੁਰੁ ਮੇਰਾ ॥੨॥
18 ਜਿਨਿ ਜਿਨਿ ਸਾਧਸੰਗੁ ਪਾਇਆ ॥
19 ਸੋ ਪ੍ਰਭਿ ਆਪਿ ਤਰਾਇਆ ॥
20 ਕਰਿ ਕਿਰਪਾ ਨਾਮ ਰਸੁ ਦੀਆ ॥
21 ਕੁਸਲ ਖੇਮ ਸਭ ਥੀਆ ॥੩॥
22 ਹੋਏ ਪ੍ਰਭੂ ਸਹਾਈ ॥
23 ਸਭ ਉਠਿ ਲਾਗੀ ਪਾਈ ॥
24 ਸਾਸਿ ਸਾਸਿ ਪ੍ਰਭੁ ਧਿਆਈਐ ॥
25 ਹਰਿ ਮੰਗਲੁ ਨਾਨਕ ਗਾਈਐ ॥੪॥੪॥੫੪॥
26 ਸੋਰਠਿ ਮਹਲਾ ੫ ॥
27 ਸੂਖ ਸਹਜ ਆਨੰਦਾ ॥
28 ਪ੍ਰਭੁ ਮਿਲਿਓ ਮਨਿ ਭਾਵੰਦਾ ॥
29 ਪੂਰੈ ਗੁਰਿ ਕਿਰਪਾ ਧਾਰੀ ॥
30 ਤਾ ਗਤਿ ਭਈ ਹਮਾਰੀ ॥੧॥
31 ਹਰਿ ਕੀ ਪ੍ਰੇਮ ਭਗਤਿ ਮਨੁ ਲੀਨਾ ॥
32 ਨਿਤ ਬਾਜੇ ਅਨਹਤ ਬੀਨਾ ॥ ਰਹਾਉ ॥
33 ਹਰਿ ਚਰਣ ਕੀ ਓਟ ਸਤਾਣੀ ॥
34 ਸਭ ਚੂਕੀ ਕਾਣਿ ਲੋਕਾਣੀ ॥
35 ਜਗਜੀਵਨੁ ਦਾਤਾ ਪਾਇਆ ॥
36 ਹਰਿ ਰਸਕਿ ਰਸਕਿ ਗੁਣ ਗਾਇਆ ॥੨॥
37 ਪ੍ਰਭ ਕਾਟਿਆ ਜਮ ਕਾ ਫਾਸਾ ॥
38 ਮਨ ਪੂਰਨ ਹੋਈ ਆਸਾ ॥
39 ਜਹ ਪੇਖਾ ਤਹ ਸੋਈ ॥
40 ਹਰਿ ਪ੍ਰਭ ਬਿਨੁ ਅਵਰੁ ਨ ਕੋਈ ॥੩॥
41 ਕਰਿ ਕਿਰਪਾ ਪ੍ਰਭਿ ਰਾਖੇ ॥
42 ਸਭਿ ਜਨਮ ਜਨਮ ਦੁਖ ਲਾਥੇ ॥
43 ਨਿਰਭਉ ਨਾਮੁ ਧਿਆਇਆ ॥
44 ਅਟਲ ਸੁਖੁ ਨਾਨਕ ਪਾਇਆ ॥੪॥੫॥੫੫॥
45 ਸੋਰਠਿ ਮਹਲਾ ੫ ॥
46 ਠਾਢਿ ਪਾਈ ਕਰਤਾਰੇ ॥
47 ਤਾਪੁ ਛੋਡਿ ਗਇਆ ਪਰਵਾਰੇ ॥
48 ਗੁਰਿ ਪੂਰੈ ਹੈ ਰਾਖੀ ॥
49 ਸਰਣਿ ਸਚੇ ਕੀ ਤਾਕੀ ॥੧॥
50 ਪਰਮੇਸਰੁ ਆਪਿ ਹੋਆ ਰਖਵਾਲਾ ॥
51 ਸਾਂਤਿ ਸਹਜ ਸੁਖ ਖਿਨ ਮਹਿ ਉਪਜੇ ਮਨੁ ਹੋਆ ਸਦਾ ਸੁਖਾਲਾ ॥ ਰਹਾਉ ॥
52 ਹਰਿ ਹਰਿ ਨਾਮੁ ਦੀਓ ਦਾਰੂ ॥
53 ਤਿਨਿ ਸਗਲਾ ਰੋਗੁ ਬਿਦਾਰੂ ॥
54 ਅਪਣੀ ਕਿਰਪਾ ਧਾਰੀ ॥
55 ਤਿਨਿ ਸਗਲੀ ਬਾਤ ਸਵਾਰੀ ॥੨॥
56 ਪ੍ਰਭਿ ਅਪਨਾ ਬਿਰਦੁ ਸਮਾਰਿਆ ॥
57 ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥
58 ਗੁਰ ਕਾ ਸਬਦੁ ਭਇਓ ਸਾਖੀ ॥