Ang 896
1 ਰਾਮਕਲੀ ਮਹਲਾ ੫ ॥
2 ਜਿਸ ਕੀ ਤਿਸ ਕੀ ਕਰਿ ਮਾਨੁ ॥
3 ਆਪਨ ਲਾਹਿ ਗੁਮਾਨੁ ॥
4 ਜਿਸ ਕਾ ਤੂ ਤਿਸ ਕਾ ਸਭੁ ਕੋਇ ॥
5 ਤਿਸਹਿ ਅਰਾਧਿ ਸਦਾ ਸੁਖੁ ਹੋਇ ॥੧॥
6 ਕਾਹੇ ਭ੍ਰਮਿ ਭ੍ਰਮਹਿ ਬਿਗਾਨੇ ॥
7 ਨਾਮ ਬਿਨਾ ਕਿਛੁ ਕਾਮਿ ਨ ਆਵੈ ਮੇਰਾ ਮੇਰਾ ਕਰਿ ਬਹੁਤੁ ਪਛੁਤਾਨੇ ॥੧॥ ਰਹਾਉ ॥
8 ਜੋ ਜੋ ਕਰੈ ਸੋਈ ਮਾਨਿ ਲੇਹੁ ॥
9 ਬਿਨੁ ਮਾਨੇ ਰਲਿ ਹੋਵਹਿ ਖੇਹ ॥
10 ਤਿਸ ਕਾ ਭਾਣਾ ਲਾਗੈ ਮੀਠਾ ॥
11 ਗੁਰ ਪ੍ਰਸਾਦਿ ਵਿਰਲੇ ਮਨਿ ਵੂਠਾ ॥੨॥
12 ਵੇਪਰਵਾਹੁ ਅਗੋਚਰੁ ਆਪਿ ॥
13 ਆਠ ਪਹਰ ਮਨ ਤਾ ਕਉ ਜਾਪਿ ॥
14 ਜਿਸੁ ਚਿਤਿ ਆਏ ਬਿਨਸਹਿ ਦੁਖਾ ॥
15 ਹਲਤਿ ਪਲਤਿ ਤੇਰਾ ਊਜਲ ਮੁਖਾ ॥੩॥
16 ਕਉਨ ਕਉਨ ਉਧਰੇ ਗੁਨ ਗਾਇ ॥
17 ਗਨਣੁ ਨ ਜਾਈ ਕੀਮ ਨ ਪਾਇ ॥
18 ਬੂਡਤ ਲੋਹ ਸਾਧਸੰਗਿ ਤਰੈ ॥
19 ਨਾਨਕ ਜਿਸਹਿ ਪਰਾਪਤਿ ਕਰੈ ॥੪॥੩੧॥੪੨॥
20 ਰਾਮਕਲੀ ਮਹਲਾ ੫ ॥
21 ਮਨ ਮਾਹਿ ਜਾਪਿ ਭਗਵੰਤੁ ॥
22 ਗੁਰਿ ਪੂਰੈ ਇਹੁ ਦੀਨੋ ਮੰਤੁ ॥
23 ਮਿਟੇ ਸਗਲ ਭੈ ਤ੍ਰਾਸ ॥
24 ਪੂਰਨ ਹੋਈ ਆਸ ॥੧॥
25 ਸਫਲ ਸੇਵਾ ਗੁਰਦੇਵਾ ॥
26 ਕੀਮਤਿ ਕਿਛੁ ਕਹਣੁ ਨ ਜਾਈ ਸਾਚੇ ਸਚੁ ਅਲਖ ਅਭੇਵਾ ॥੧॥ ਰਹਾਉ ॥
27 ਕਰਨ ਕਰਾਵਨ ਆਪਿ ॥
28 ਤਿਸ ਕਉ ਸਦਾ ਮਨ ਜਾਪਿ ॥
29 ਤਿਸ ਕੀ ਸੇਵਾ ਕਰਿ ਨੀਤ ॥
30 ਸਚੁ ਸਹਜੁ ਸੁਖੁ ਪਾਵਹਿ ਮੀਤ ॥੨॥
31 ਸਾਹਿਬੁ ਮੇਰਾ ਅਤਿ ਭਾਰਾ ॥
32 ਖਿਨ ਮਹਿ ਥਾਪਿ ਉਥਾਪਨਹਾਰਾ ॥
33 ਤਿਸੁ ਬਿਨੁ ਅਵਰੁ ਨ ਕੋਈ ॥
34 ਜਨ ਕਾ ਰਾਖਾ ਸੋਈ ॥੩॥
35 ਕਰਿ ਕਿਰਪਾ ਅਰਦਾਸਿ ਸੁਣੀਜੈ ॥
36 ਅਪਣੇ ਸੇਵਕ ਕਉ ਦਰਸਨੁ ਦੀਜੈ ॥
37 ਨਾਨਕ ਜਾਪੀ ਜਪੁ ਜਾਪੁ ॥
38 ਸਭ ਤੇ ਊਚ ਜਾ ਕਾ ਪਰਤਾਪੁ ॥੪॥੩੨॥੪੩॥
39 ਰਾਮਕਲੀ ਮਹਲਾ ੫ ॥
40 ਬਿਰਥਾ ਭਰਵਾਸਾ ਲੋਕ ॥
41 ਠਾਕੁਰ ਪ੍ਰਭ ਤੇਰੀ ਟੇਕ ॥
42 ਅਵਰ ਛੂਟੀ ਸਭ ਆਸ ॥
43 ਅਚਿੰਤ ਠਾਕੁਰ ਭੇਟੇ ਗੁਣਤਾਸ ॥੧॥
44 ਏਕੋ ਨਾਮੁ ਧਿਆਇ ਮਨ ਮੇਰੇ ॥
45 ਕਾਰਜੁ ਤੇਰਾ ਹੋਵੈ ਪੂਰਾ ਹਰਿ ਹਰਿ ਹਰਿ ਗੁਣ ਗਾਇ ਮਨ ਮੇਰੇ ॥੧॥ ਰਹਾਉ ॥
46 ਤੁਮ ਹੀ ਕਾਰਨ ਕਰਨ ॥
47 ਚਰਨ ਕਮਲ ਹਰਿ ਸਰਨ ॥
48 ਮਨਿ ਤਨਿ ਹਰਿ ਓਹੀ ਧਿਆਇਆ ॥
49 ਆਨੰਦ ਹਰਿ ਰੂਪ ਦਿਖਾਇਆ ॥੨॥
50 ਤਿਸ ਹੀ ਕੀ ਓਟ ਸਦੀਵ ॥
51 ਜਾ ਕੇ ਕੀਨੇ ਹੈ ਜੀਵ ॥
52 ਸਿਮਰਤ ਹਰਿ ਕਰਤ ਨਿਧਾਨ ॥
53 ਰਾਖਨਹਾਰ ਨਿਦਾਨ ॥੩॥
54 ਸਰਬ ਕੀ ਰੇਣ ਹੋਵੀਜੈ ॥
55 ਆਪੁ ਮਿਟਾਇ ਮਿਲੀਜੈ ॥
56 ਅਨਦਿਨੁ ਧਿਆਈਐ ਨਾਮੁ ॥
57 ਸਫਲ ਨਾਨਕ ਇਹੁ ਕਾਮੁ ॥੪॥੩੩॥੪੪॥
58 ਰਾਮਕਲੀ ਮਹਲਾ ੫ ॥
59 ਕਾਰਨ ਕਰਨ ਕਰੀਮ ॥
60 ਸਰਬ ਪ੍ਰਤਿਪਾਲ ਰਹੀਮ ॥
61 ਅਲਹ ਅਲਖ ਅਪਾਰ ॥
62 ਖੁਦਿ ਖੁਦਾਇ ਵਡ ਬੇਸੁਮਾਰ ॥੧॥