Sri Guru Granth Sahib Ji

Ang 895

Cambiar traducción

1 ਸੰਤਨ ਕੇ ਪ੍ਰਾਣ ਅਧਾਰ ॥

2 ਊਚੇ ਤੇ ਊਚ ਅਪਾਰ ॥੩॥

3 ਸੁ ਮਤਿ ਸਾਰੁ ਜਿਤੁ ਹਰਿ ਸਿਮਰੀਜੈ ॥

4 ਕਰਿ ਕਿਰਪਾ ਜਿਸੁ ਆਪੇ ਦੀਜੈ ॥

5 ਸੂਖ ਸਹਜ ਆਨੰਦ ਹਰਿ ਨਾਉ ॥

6 ਨਾਨਕ ਜਪਿਆ ਗੁਰ ਮਿਲਿ ਨਾਉ ॥੪॥੨੭॥੩੮॥

7 ਰਾਮਕਲੀ ਮਹਲਾ ੫ ॥

8 ਸਗਲ ਸਿਆਨਪ ਛਾਡਿ ॥

9 ਕਰਿ ਸੇਵਾ ਸੇਵਕ ਸਾਜਿ ॥

10 ਅਪਨਾ ਆਪੁ ਸਗਲ ਮਿਟਾਇ ॥

11 ਮਨ ਚਿੰਦੇ ਸੇਈ ਫਲ ਪਾਇ ॥੧॥

12 ਹੋਹੁ ਸਾਵਧਾਨ ਅਪੁਨੇ ਗੁਰ ਸਿਉ ॥

13 ਆਸਾ ਮਨਸਾ ਪੂਰਨ ਹੋਵੈ ਪਾਵਹਿ ਸਗਲ ਨਿਧਾਨ ਗੁਰ ਸਿਉ ॥੧॥ ਰਹਾਉ ॥

14 ਦੂਜਾ ਨਹੀ ਜਾਨੈ ਕੋਇ ॥

15 ਸਤਗੁਰੁ ਨਿਰੰਜਨੁ ਸੋਇ ॥

16 ਮਾਨੁਖ ਕਾ ਕਰਿ ਰੂਪੁ ਨ ਜਾਨੁ ॥

17 ਮਿਲੀ ਨਿਮਾਨੇ ਮਾਨੁ ॥੨॥

18 ਗੁਰ ਕੀ ਹਰਿ ਟੇਕ ਟਿਕਾਇ ॥

19 ਅਵਰ ਆਸਾ ਸਭ ਲਾਹਿ ॥

20 ਹਰਿ ਕਾ ਨਾਮੁ ਮਾਗੁ ਨਿਧਾਨੁ ॥

21 ਤਾ ਦਰਗਹ ਪਾਵਹਿ ਮਾਨੁ ॥੩॥

22 ਗੁਰ ਕਾ ਬਚਨੁ ਜਪਿ ਮੰਤੁ ॥

23 ਏਹਾ ਭਗਤਿ ਸਾਰ ਤਤੁ ॥

24 ਸਤਿਗੁਰ ਭਏ ਦਇਆਲ ॥

25 ਨਾਨਕ ਦਾਸ ਨਿਹਾਲ ॥੪॥੨੮॥੩੯॥

26 ਰਾਮਕਲੀ ਮਹਲਾ ੫ ॥

27 ਹੋਵੈ ਸੋਈ ਭਲ ਮਾਨੁ ॥

28 ਆਪਨਾ ਤਜਿ ਅਭਿਮਾਨੁ ॥

29 ਦਿਨੁ ਰੈਨਿ ਸਦਾ ਗੁਨ ਗਾਉ ॥

30 ਪੂਰਨ ਏਹੀ ਸੁਆਉ ॥੧॥

31 ਆਨੰਦ ਕਰਿ ਸੰਤ ਹਰਿ ਜਪਿ ॥

32 ਛਾਡਿ ਸਿਆਨਪ ਬਹੁ ਚਤੁਰਾਈ ਗੁਰ ਕਾ ਜਪਿ ਮੰਤੁ ਨਿਰਮਲ ॥੧॥ ਰਹਾਉ ॥

33 ਏਕ ਕੀ ਕਰਿ ਆਸ ਭੀਤਰਿ ॥

34 ਨਿਰਮਲ ਜਪਿ ਨਾਮੁ ਹਰਿ ਹਰਿ ॥

35 ਗੁਰ ਕੇ ਚਰਨ ਨਮਸਕਾਰਿ ॥

36 ਭਵਜਲੁ ਉਤਰਹਿ ਪਾਰਿ ॥੨॥

37 ਦੇਵਨਹਾਰ ਦਾਤਾਰ ॥

38 ਅੰਤੁ ਨ ਪਾਰਾਵਾਰ ॥

39 ਜਾ ਕੈ ਘਰਿ ਸਰਬ ਨਿਧਾਨ ॥

40 ਰਾਖਨਹਾਰ ਨਿਦਾਨ ॥੩॥

41 ਨਾਨਕ ਪਾਇਆ ਏਹੁ ਨਿਧਾਨ ॥

42 ਹਰੇ ਹਰਿ ਨਿਰਮਲ ਨਾਮ ॥

43 ਜੋ ਜਪੈ ਤਿਸ ਕੀ ਗਤਿ ਹੋਇ ॥

44 ਨਾਨਕ ਕਰਮਿ ਪਰਾਪਤਿ ਹੋਇ ॥੪॥੨੯॥੪੦॥

45 ਰਾਮਕਲੀ ਮਹਲਾ ੫ ॥

46 ਦੁਲਭ ਦੇਹ ਸਵਾਰਿ ॥

47 ਜਾਹਿ ਨ ਦਰਗਹ ਹਾਰਿ ॥

48 ਹਲਤਿ ਪਲਤਿ ਤੁਧੁ ਹੋਇ ਵਡਿਆਈ ॥

49 ਅੰਤ ਕੀ ਬੇਲਾ ਲਏ ਛਡਾਈ ॥੧॥

50 ਰਾਮ ਕੇ ਗੁਨ ਗਾਉ ॥

51 ਹਲਤੁ ਪਲਤੁ ਹੋਹਿ ਦੋਵੈ ਸੁਹੇਲੇ ਅਚਰਜ ਪੁਰਖੁ ਧਿਆਉ ॥੧॥ ਰਹਾਉ ॥

52 ਊਠਤ ਬੈਠਤ ਹਰਿ ਜਾਪੁ ॥

53 ਬਿਨਸੈ ਸਗਲ ਸੰਤਾਪੁ ॥

54 ਬੈਰੀ ਸਭਿ ਹੋਵਹਿ ਮੀਤ ॥

55 ਨਿਰਮਲੁ ਤੇਰਾ ਹੋਵੈ ਚੀਤ ॥੨॥

56 ਸਭ ਤੇ ਊਤਮ ਇਹੁ ਕਰਮੁ ॥

57 ਸਗਲ ਧਰਮ ਮਹਿ ਸ੍ਰੇਸਟ ਧਰਮੁ ॥

58 ਹਰਿ ਸਿਮਰਨਿ ਤੇਰਾ ਹੋਇ ਉਧਾਰੁ ॥

59 ਜਨਮ ਜਨਮ ਕਾ ਉਤਰੈ ਭਾਰੁ ॥੩॥

60 ਪੂਰਨ ਤੇਰੀ ਹੋਵੈ ਆਸ ॥

61 ਜਮ ਕੀ ਕਟੀਐ ਤੇਰੀ ਫਾਸ ॥

62 ਗੁਰ ਕਾ ਉਪਦੇਸੁ ਸੁਨੀਜੈ ॥

63 ਨਾਨਕ ਸੁਖਿ ਸਹਜਿ ਸਮੀਜੈ ॥੪॥੩੦॥੪੧॥

Qué sigue

Gurmukhi original (Shabad OS) (ਗੁਰਮੁਖੀ), 2012. Identified as public domain by Shabad OS. Gurmukhi from the Shabad OS Database, version 5.0.0-next.0, by Shabad OS volunteers. Its text follows Shabadaarth, volumes 1 to 4 (SGPC, Sri Amritsar, 2009 to 2012). Shabad OS doesn't endorse this app. Versión: Shabad OS database v5.0.0-next.0. Fuente

Sri Guru Granth Sahib Ji, 1,430 Angs in Gurmukhi.

Shabad OS identifica este gurmukhi como de dominio público. Esa es la declaración de sus voluntarios, no un dictamen legal ni religioso. Ni el SGPC, ni el Akal Takht, ni otros organismos sikhs han revisado o aprobado esta app, y no procede de ninguna institución sikh. Para el culto o el paath, sigue un saroop o una fuente en la que confíe tu sangat.

Condiciones de esta fuente:

  • The honor and reputation of the original works are to be maintained.
  • Derogatory treatments (including adding to, deleting from, altering of, or adapting) the words in a way that distorts or mutilates the original work is forbidden.

Se muestra para la lectura y el estudio a partir de las fuentes aquí indicadas. EveryApp no certifica ningún texto: para cualquier cosa importante, consulta una edición impresa o pregunta a un maestro de la tradición.

Reportar un error en el textoReportar un problema de derechos