Ang 628
1 ਸੰਤਹੁ ਸੁਖੁ ਹੋਆ ਸਭ ਥਾਈ ॥
2 ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ ॥ ਰਹਾਉ ॥
3 ਧੁਰ ਕੀ ਬਾਣੀ ਆਈ ॥
4 ਤਿਨਿ ਸਗਲੀ ਚਿੰਤ ਮਿਟਾਈ ॥
5 ਦਇਆਲ ਪੁਰਖ ਮਿਹਰਵਾਨਾ ॥
6 ਹਰਿ ਨਾਨਕ ਸਾਚੁ ਵਖਾਨਾ ॥੨॥੧੩॥੭੭॥
7 ਸੋਰਠਿ ਮਹਲਾ ੫ ॥
8 ਐਥੈ ਓਥੈ ਰਖਵਾਲਾ ॥
9 ਪ੍ਰਭ ਸਤਿਗੁਰ ਦੀਨ ਦਇਆਲਾ ॥
10 ਦਾਸ ਅਪਨੇ ਆਪਿ ਰਾਖੇ ॥
11 ਘਟਿ ਘਟਿ ਸਬਦੁ ਸੁਭਾਖੇ ॥੧॥
12 ਗੁਰ ਕੇ ਚਰਣ ਊਪਰਿ ਬਲਿ ਜਾਈ ॥
13 ਦਿਨਸੁ ਰੈਨਿ ਸਾਸਿ ਸਾਸਿ ਸਮਾਲੀ ਪੂਰਨੁ ਸਭਨੀ ਥਾਈ ॥ ਰਹਾਉ ॥
14 ਆਪਿ ਸਹਾਈ ਹੋਆ ॥
15 ਸਚੇ ਦਾ ਸਚਾ ਢੋਆ ॥
16 ਤੇਰੀ ਭਗਤਿ ਵਡਿਆਈ ॥
17 ਪਾਈ ਨਾਨਕ ਪ੍ਰਭ ਸਰਣਾਈ ॥੨॥੧੪॥੭੮॥
18 ਸੋਰਠਿ ਮਹਲਾ ੫ ॥
19 ਸਤਿਗੁਰ ਪੂਰੇ ਭਾਣਾ ॥
20 ਤਾ ਜਪਿਆ ਨਾਮੁ ਰਮਾਣਾ ॥
21 ਗੋਬਿੰਦ ਕਿਰਪਾ ਧਾਰੀ ॥
22 ਪ੍ਰਭਿ ਰਾਖੀ ਪੈਜ ਹਮਾਰੀ ॥੧॥
23 ਹਰਿ ਕੇ ਚਰਨ ਸਦਾ ਸੁਖਦਾਈ ॥
24 ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ ॥੧॥ ਰਹਾਉ ॥
25 ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ ਸੋਈ ਸੰਤੁ ਗੁਣ ਗਾਵੈ ॥
26 ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ ਮਨਿ ਭਾਵੈ ॥੨॥
27 ਆਠ ਪਹਰ ਹਰਿ ਕਾ ਜਸੁ ਰਵਣਾ ਬਿਖੈ ਠਗਉਰੀ ਲਾਥੀ ॥
28 ਸੰਗਿ ਮਿਲਾਇ ਲੀਆ ਮੇਰੈ ਕਰਤੈ ਸੰਤ ਸਾਧ ਭਏ ਸਾਥੀ ॥੩॥
29 ਕਰੁ ਗਹਿ ਲੀਨੇ ਸਰਬਸੁ ਦੀਨੇ ਆਪਹਿ ਆਪੁ ਮਿਲਾਇਆ ॥
30 ਕਹੁ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੁ ਪਾਇਆ ॥੪॥੧੫॥੭੯॥
31 ਸੋਰਠਿ ਮਹਲਾ ੫ ॥
32 ਗਰੀਬੀ ਗਦਾ ਹਮਾਰੀ ॥
33 ਖੰਨਾ ਸਗਲ ਰੇਨੁ ਛਾਰੀ ॥
34 ਇਸੁ ਆਗੈ ਕੋ ਨ ਟਿਕੈ ਵੇਕਾਰੀ ॥
35 ਗੁਰ ਪੂਰੇ ਏਹ ਗਲ ਸਾਰੀ ॥੧॥
36 ਹਰਿ ਹਰਿ ਨਾਮੁ ਸੰਤਨ ਕੀ ਓਟਾ ॥
37 ਜੋ ਸਿਮਰੈ ਤਿਸ ਕੀ ਗਤਿ ਹੋਵੈ ਉਧਰਹਿ ਸਗਲੇ ਕੋਟਾ ॥੧॥ ਰਹਾਉ ॥
38 ਸੰਤ ਸੰਗਿ ਜਸੁ ਗਾਇਆ ॥
39 ਇਹੁ ਪੂਰਨ ਹਰਿ ਧਨੁ ਪਾਇਆ ॥
40 ਕਹੁ ਨਾਨਕ ਆਪੁ ਮਿਟਾਇਆ ॥
41 ਸਭੁ ਪਾਰਬ੍ਰਹਮੁ ਨਦਰੀ ਆਇਆ ॥੨॥੧੬॥੮੦॥
42 ਸੋਰਠਿ ਮਹਲਾ ੫ ॥
43 ਗੁਰਿ ਪੂਰੈ ਪੂਰੀ ਕੀਨੀ ॥
44 ਬਖਸ ਅਪੁਨੀ ਕਰਿ ਦੀਨੀ ॥
45 ਨਿਤ ਅਨੰਦ ਸੁਖ ਪਾਇਆ ॥
46 ਥਾਵ ਸਗਲੇ ਸੁਖੀ ਵਸਾਇਆ ॥੧॥
47 ਹਰਿ ਕੀ ਭਗਤਿ ਫਲ ਦਾਤੀ ॥
48 ਗੁਰਿ ਪੂਰੈ ਕਿਰਪਾ ਕਰਿ ਦੀਨੀ ਵਿਰਲੈ ਕਿਨ ਹੀ ਜਾਤੀ ॥ ਰਹਾਉ ॥
49 ਗੁਰਬਾਣੀ ਗਾਵਹ ਭਾਈ ॥
50 ਓਹ ਸਫਲ ਸਦਾ ਸੁਖਦਾਈ ॥
51 ਨਾਨਕ ਨਾਮੁ ਧਿਆਇਆ ॥
52 ਪੂਰਬਿ ਲਿਖਿਆ ਪਾਇਆ ॥੨॥੧੭॥੮੧॥
53 ਸੋਰਠਿ ਮਹਲਾ ੫ ॥