Sri Guru Granth Sahib Ji

Ang 868

अनुवाद बदलें

1 ਨਾਰਾਇਣ ਸਭ ਮਾਹਿ ਨਿਵਾਸ ॥

2 ਨਾਰਾਇਣ ਘਟਿ ਘਟਿ ਪਰਗਾਸ ॥

3 ਨਾਰਾਇਣ ਕਹਤੇ ਨਰਕਿ ਨ ਜਾਹਿ ॥

4 ਨਾਰਾਇਣ ਸੇਵਿ ਸਗਲ ਫਲ ਪਾਹਿ ॥੧॥

5 ਨਾਰਾਇਣ ਮਨ ਮਾਹਿ ਅਧਾਰ ॥

6 ਨਾਰਾਇਣ ਬੋਹਿਥ ਸੰਸਾਰ ॥

7 ਨਾਰਾਇਣ ਕਹਤ ਜਮੁ ਭਾਗਿ ਪਲਾਇਣ ॥

8 ਨਾਰਾਇਣ ਦੰਤ ਭਾਨੇ ਡਾਇਣ ॥੨॥

9 ਨਾਰਾਇਣ ਸਦ ਸਦ ਬਖਸਿੰਦ ॥

10 ਨਾਰਾਇਣ ਕੀਨੇ ਸੂਖ ਅਨੰਦ ॥

11 ਨਾਰਾਇਣ ਪ੍ਰਗਟ ਕੀਨੋ ਪਰਤਾਪ ॥

12 ਨਾਰਾਇਣ ਸੰਤ ਕੋ ਮਾਈ ਬਾਪ ॥੩॥

13 ਨਾਰਾਇਣ ਸਾਧਸੰਗਿ ਨਰਾਇਣ ॥

14 ਬਾਰੰ ਬਾਰ ਨਰਾਇਣ ਗਾਇਣ ॥

15 ਬਸਤੁ ਅਗੋਚਰ ਗੁਰ ਮਿਲਿ ਲਹੀ ॥

16 ਨਾਰਾਇਣ ਓਟ ਨਾਨਕ ਦਾਸ ਗਹੀ ॥੪॥੧੭॥੧੯॥

17 ਗੋਂਡ ਮਹਲਾ ੫ ॥

18 ਜਾ ਕਉ ਰਾਖੈ ਰਾਖਣਹਾਰੁ ॥

19 ਤਿਸ ਕਾ ਅੰਗੁ ਕਰੇ ਨਿਰੰਕਾਰੁ ॥੧॥ ਰਹਾਉ ॥

20 ਮਾਤ ਗਰਭ ਮਹਿ ਅਗਨਿ ਨ ਜੋਹੈ ॥

21 ਕਾਮੁ ਕ੍ਰੋਧੁ ਲੋਭੁ ਮੋਹੁ ਨ ਪੋਹੈ ॥

22 ਸਾਧਸੰਗਿ ਜਪੈ ਨਿਰੰਕਾਰੁ ॥

23 ਨਿੰਦਕ ਕੈ ਮੁਹਿ ਲਾਗੈ ਛਾਰੁ ॥੧॥

24 ਰਾਮ ਕਵਚੁ ਦਾਸ ਕਾ ਸੰਨਾਹੁ ॥

25 ਦੂਤ ਦੁਸਟ ਤਿਸੁ ਪੋਹਤ ਨਾਹਿ ॥

26 ਜੋ ਜੋ ਗਰਬੁ ਕਰੇ ਸੋ ਜਾਇ ॥

27 ਗਰੀਬ ਦਾਸ ਕੀ ਪ੍ਰਭੁ ਸਰਣਾਇ ॥੨॥

28 ਜੋ ਜੋ ਸਰਣਿ ਪਇਆ ਹਰਿ ਰਾਇ ॥

29 ਸੋ ਦਾਸੁ ਰਖਿਆ ਅਪਣੈ ਕੰਠਿ ਲਾਇ ॥

30 ਜੇ ਕੋ ਬਹੁਤੁ ਕਰੇ ਅਹੰਕਾਰੁ ॥

31 ਓਹੁ ਖਿਨ ਮਹਿ ਰੁਲਤਾ ਖਾਕੂ ਨਾਲਿ ॥੩॥

32 ਹੈ ਭੀ ਸਾਚਾ ਹੋਵਣਹਾਰੁ ॥

33 ਸਦਾ ਸਦਾ ਜਾਈਁ ਬਲਿਹਾਰ ॥

34 ਅਪਣੇ ਦਾਸ ਰਖੇ ਕਿਰਪਾ ਧਾਰਿ ॥

35 ਨਾਨਕ ਕੇ ਪ੍ਰਭ ਪ੍ਰਾਣ ਅਧਾਰ ॥੪॥੧੮॥੨੦॥

36 ਗੋਂਡ ਮਹਲਾ ੫ ॥

37 ਅਚਰਜ ਕਥਾ ਮਹਾ ਅਨੂਪ ॥

38 ਪ੍ਰਾਤਮਾ ਪਾਰਬ੍ਰਹਮ ਕਾ ਰੂਪੁ ॥ ਰਹਾਉ ॥

39 ਨਾ ਇਹੁ ਬੂਢਾ ਨਾ ਇਹੁ ਬਾਲਾ ॥

40 ਨਾ ਇਸੁ ਦੂਖੁ ਨਹੀ ਜਮ ਜਾਲਾ ॥

41 ਨਾ ਇਹੁ ਬਿਨਸੈ ਨਾ ਇਹੁ ਜਾਇ ॥

42 ਆਦਿ ਜੁਗਾਦੀ ਰਹਿਆ ਸਮਾਇ ॥੧॥

43 ਨਾ ਇਸੁ ਉਸਨੁ ਨਹੀ ਇਸੁ ਸੀਤੁ ॥

44 ਨਾ ਇਸੁ ਦੁਸਮਨੁ ਨਾ ਇਸੁ ਮੀਤੁ ॥

45 ਨਾ ਇਸੁ ਹਰਖੁ ਨਹੀ ਇਸੁ ਸੋਗੁ ॥

46 ਸਭੁ ਕਿਛੁ ਇਸ ਕਾ ਇਹੁ ਕਰਨੈ ਜੋਗੁ ॥੨॥

47 ਨਾ ਇਸੁ ਬਾਪੁ ਨਹੀ ਇਸੁ ਮਾਇਆ ॥

48 ਇਹੁ ਅਪਰੰਪਰੁ ਹੋਤਾ ਆਇਆ ॥

49 ਪਾਪ ਪੁੰਨ ਕਾ ਇਸੁ ਲੇਪੁ ਨ ਲਾਗੈ ॥

50 ਘਟ ਘਟ ਅੰਤਰਿ ਸਦ ਹੀ ਜਾਗੈ ॥੩॥

51 ਤੀਨਿ ਗੁਣਾ ਇਕ ਸਕਤਿ ਉਪਾਇਆ ॥

52 ਮਹਾ ਮਾਇਆ ਤਾ ਕੀ ਹੈ ਛਾਇਆ ॥

53 ਅਛਲ ਅਛੇਦ ਅਭੇਦ ਦਇਆਲ ॥

54 ਦੀਨ ਦਇਆਲ ਸਦਾ ਕਿਰਪਾਲ ॥

55 ਤਾ ਕੀ ਗਤਿ ਮਿਤਿ ਕਛੂ ਨ ਪਾਇ ॥

56 ਨਾਨਕ ਤਾ ਕੈ ਬਲਿ ਬਲਿ ਜਾਇ ॥੪॥੧੯॥੨੧॥

What next

Gurmukhi original (Shabad OS) (ਗੁਰਮੁਖੀ), 2012. Identified as public domain by Shabad OS. Gurmukhi from the Shabad OS Database, version 5.0.0-next.0, by Shabad OS volunteers. Its text follows Shabadaarth, volumes 1 to 4 (SGPC, Sri Amritsar, 2009 to 2012). Shabad OS doesn't endorse this app. वर्ज़न: Shabad OS database v5.0.0-next.0. स्रोत

Sri Guru Granth Sahib Ji, 1,430 Angs in Gurmukhi.

Shabad OS इस गुरमुखी को पब्लिक डोमेन बताता है। यह उसके स्वयंसेवकों का कथन है, कोई क़ानूनी या धार्मिक निर्णय नहीं। SGPC, अकाल तख़्त और दूसरी सिख संस्थाओं ने न इस ऐप की समीक्षा की है, न इसे मंज़ूरी दी है, और यह किसी सिख संस्था की ओर से नहीं है। उपासना या पाठ के लिए किसी सरूप या ऐसे स्रोत का पालन करें जिस पर आपकी संगत भरोसा करती हो।

इस स्रोत की शर्तें:

  • The honor and reputation of the original works are to be maintained.
  • Derogatory treatments (including adding to, deleting from, altering of, or adapting) the words in a way that distorts or mutilates the original work is forbidden.

यहाँ बताए गए स्रोतों से पढ़ने और अध्ययन के लिए दिखाया गया है। EveryApp किसी भी पाठ को प्रमाणित नहीं करता: जो बात मायने रखती हो, उसके लिए कोई छपा हुआ संस्करण देखें या उस परंपरा के किसी शिक्षक से पूछें।

पाठ में ग़लती की रिपोर्ट करेंअधिकारों से जुड़ी चिंता की रिपोर्ट करें