Ang 1229
1 ਸਾਰੰਗ ਮਹਲਾ ੫ ਚਉਪਦੇ ਘਰੁ ੫ ॥
2 ੴ ਸਤਿਗੁਰ ਪ੍ਰਸਾਦਿ ॥
3 ਹਰਿ ਭਜਿ ਆਨ ਕਰਮ ਬਿਕਾਰ ॥
4 ਮਾਨ ਮੋਹੁ ਨ ਬੁਝਤ ਤ੍ਰਿਸਨਾ ਕਾਲ ਗ੍ਰਸ ਸੰਸਾਰ ॥੧॥ ਰਹਾਉ ॥
5 ਖਾਤ ਪੀਵਤ ਹਸਤ ਸੋਵਤ ਅਉਧ ਬਿਤੀ ਅਸਾਰ ॥
6 ਨਰਕ ਉਦਰਿ ਭ੍ਰਮੰਤ ਜਲਤੋ ਜਮਹਿ ਕੀਨੀ ਸਾਰ ॥੧॥
7 ਪਰ ਦ੍ਰੋਹ ਕਰਤ ਬਿਕਾਰ ਨਿੰਦਾ ਪਾਪ ਰਤ ਕਰ ਝਾਰ ॥
8 ਬਿਨਾ ਸਤਿਗੁਰ ਬੂਝ ਨਾਹੀ ਤਮ ਮੋਹ ਮਹਾਂ ਅੰਧਾਰ ॥੨॥
9 ਬਿਖੁ ਠਗਉਰੀ ਖਾਇ ਮੂਠੋ ਚਿਤਿ ਨ ਸਿਰਜਨਹਾਰ ॥
10 ਗੋਬਿੰਦ ਗੁਪਤ ਹੋਇ ਰਹਿਓ ਨਿਆਰੋ ਮਾਤੰਗ ਮਤਿ ਅਹੰਕਾਰ ॥੩॥
11 ਕਰਿ ਕ੍ਰਿਪਾ ਪ੍ਰਭ ਸੰਤ ਰਾਖੇ ਚਰਨ ਕਮਲ ਅਧਾਰ ॥
12 ਕਰ ਜੋਰਿ ਨਾਨਕੁ ਸਰਨਿ ਆਇਓ ਗੋੁਪਾਲ ਪੁਰਖ ਅਪਾਰ ॥੪॥੧॥੧੨੯॥
13 ਸਾਰਗ ਮਹਲਾ ੫ ਘਰੁ ੬ ਪੜਤਾਲ ॥
14 ੴ ਸਤਿਗੁਰ ਪ੍ਰਸਾਦਿ ॥
15 ਸੁਭ ਬਚਨ ਬੋਲਿ ਗੁਨ ਅਮੋਲ ॥
16 ਕਿੰਕਰੀ ਬਿਕਾਰ ॥
17 ਦੇਖੁ ਰੀ ਬੀਚਾਰ ॥
18 ਗੁਰਸਬਦੁ ਧਿਆਇ ਮਹਲੁ ਪਾਇ ॥
19 ਹਰਿ ਸੰਗਿ ਰੰਗ ਕਰਤੀ ਮਹਾ ਕੇਲ ॥੧॥ ਰਹਾਉ ॥
20 ਸੁਪਨ ਰੀ ਸੰਸਾਰੁ ॥
21 ਮਿਥਨੀ ਬਿਸਥਾਰੁ ॥
22 ਸਖੀ ਕਾਇ ਮੋਹਿ ਮੋਹਿਲੀ ਪ੍ਰਿਅ ਪ੍ਰੀਤਿ ਰਿਦੈ ਮੇਲ ॥੧॥
23 ਸਰਬ ਰੀ ਪ੍ਰੀਤਿ ਪਿਆਰੁ ॥
24 ਪ੍ਰਭੁ ਸਦਾ ਰੀ ਦਇਆਰੁ ॥
25 ਕਾਂਏਂ ਆਨ ਆਨ ਰੁਚੀਐ ॥
26 ਹਰਿ ਸੰਗਿ ਸੰਗਿ ਖਚੀਐ ॥
27 ਜਉ ਸਾਧਸੰਗ ਪਾਏ ॥
28 ਕਹੁ ਨਾਨਕ ਹਰਿ ਧਿਆਏ ॥
29 ਅਬ ਰਹੇ ਜਮਹਿ ਮੇਲ ॥੨॥੧॥੧੩੦॥
30 ਸਾਰਗ ਮਹਲਾ ੫ ॥
31 ਕੰਚਨਾ ਬਹੁ ਦਤ ਕਰਾ ॥
32 ਭੂਮਿ ਦਾਨੁ ਅਰਪਿ ਧਰਾ ॥
33 ਮਨ ਅਨਿਕ ਸੋਚ ਪਵਿਤ੍ਰ ਕਰਤ ॥
34 ਨਾਹੀ ਰੇ ਨਾਮ ਤੁਲਿ ਮਨ ਚਰਨ ਕਮਲ ਲਾਗੇ ॥੧॥ ਰਹਾਉ ॥
35 ਚਾਰਿ ਬੇਦ ਜਿਹਵ ਭਨੇ ॥
36 ਦਸ ਅਸਟ ਖਸਟ ਸ੍ਰਵਨ ਸੁਨੇ ॥
37 ਨਹੀ ਤੁਲਿ ਗੋਬਿਦ ਨਾਮ ਧੁਨੇ ॥
38 ਮਨ ਚਰਨ ਕਮਲ ਲਾਗੇ ॥੧॥
39 ਬਰਤ ਸੰਧਿ ਸੋਚ ਚਾਰ ॥
40 ਕ੍ਰਿਆ ਕੁੰਟਿ ਨਿਰਾਹਾਰ ॥
41 ਅਪਰਸ ਕਰਤ ਪਾਕਸਾਰ ॥
42 ਨਿਵਲੀ ਕਰਮ ਬਹੁ ਬਿਸਥਾਰ ॥
43 ਧੂਪ ਦੀਪ ਕਰਤੇ ਹਰਿ ਨਾਮ ਤੁਲਿ ਨ ਲਾਗੇ ॥
44 ਰਾਮ ਦਇਆਰ ਸੁਨਿ ਦੀਨ ਬੇਨਤੀ ॥
45 ਦੇਹੁ ਦਰਸੁ ਨੈਨ ਪੇਖਉ ਜਨ ਨਾਨਕ ਨਾਮ ਮਿਸਟ ਲਾਗੇ ॥੨॥੨॥੧੩੧॥
46 ਸਾਰਗ ਮਹਲਾ ੫ ॥
47 ਰਾਮ ਰਾਮ ਰਾਮ ਜਾਪਿ ਰਮਤ ਰਾਮ ਸਹਾਈ ॥੧॥ ਰਹਾਉ ॥