Ang 629
1 ਗੁਰੁ ਪੂਰਾ ਆਰਾਧੇ ॥
2 ਕਾਰਜ ਸਗਲੇ ਸਾਧੇ ॥
3 ਸਗਲ ਮਨੋਰਥ ਪੂਰੇ ॥
4 ਬਾਜੇ ਅਨਹਦ ਤੂਰੇ ॥੧॥
5 ਸੰਤਹੁ ਰਾਮੁ ਜਪਤ ਸੁਖੁ ਪਾਇਆ ॥
6 ਸੰਤ ਅਸਥਾਨਿ ਬਸੇ ਸੁਖ ਸਹਜੇ ਸਗਲੇ ਦੂਖ ਮਿਟਾਇਆ ॥੧॥ ਰਹਾਉ ॥
7 ਗੁਰ ਪੂਰੇ ਕੀ ਬਾਣੀ ॥
8 ਪਾਰਬ੍ਰਹਮ ਮਨਿ ਭਾਣੀ ॥
9 ਨਾਨਕ ਦਾਸਿ ਵਖਾਣੀ ॥
10 ਨਿਰਮਲ ਅਕਥ ਕਹਾਣੀ ॥੨॥੧੮॥੮੨॥
11 ਸੋਰਠਿ ਮਹਲਾ ੫ ॥
12 ਭੂਖੇ ਖਾਵਤ ਲਾਜ ਨ ਆਵੈ ॥
13 ਤਿਉ ਹਰਿ ਜਨੁ ਹਰਿ ਗੁਣ ਗਾਵੈ ॥੧॥
14 ਅਪਨੇ ਕਾਜ ਕਉ ਕਿਉ ਅਲਕਾਈਐ ॥
15 ਜਿਤੁ ਸਿਮਰਨਿ ਦਰਗਹ ਮੁਖੁ ਊਜਲ ਸਦਾ ਸਦਾ ਸੁਖੁ ਪਾਈਐ ॥੧॥ ਰਹਾਉ ॥
16 ਜਿਉ ਕਾਮੀ ਕਾਮਿ ਲੁਭਾਵੈ ॥
17 ਤਿਉ ਹਰਿ ਦਾਸ ਹਰਿ ਜਸੁ ਭਾਵੈ ॥੨॥
18 ਜਿਉ ਮਾਤਾ ਬਾਲਿ ਲਪਟਾਵੈ ॥
19 ਤਿਉ ਗਿਆਨੀ ਨਾਮੁ ਕਮਾਵੈ ॥੩॥
20 ਗੁਰ ਪੂਰੇ ਤੇ ਪਾਵੈ ॥
21 ਜਨ ਨਾਨਕ ਨਾਮੁ ਧਿਆਵੈ ॥੪॥੧੯॥੮੩॥
22 ਸੋਰਠਿ ਮਹਲਾ ੫ ॥
23 ਸੁਖ ਸਾਂਦਿ ਘਰਿ ਆਇਆ ॥
24 ਨਿੰਦਕ ਕੈ ਮੁਖਿ ਛਾਇਆ ॥
25 ਪੂਰੈ ਗੁਰਿ ਪਹਿਰਾਇਆ ॥
26 ਬਿਨਸੇ ਦੁਖ ਸਬਾਇਆ ॥੧॥
27 ਸੰਤਹੁ ਸਾਚੇ ਕੀ ਵਡਿਆਈ ॥
28 ਜਿਨਿ ਅਚਰਜ ਸੋਭ ਬਣਾਈ ॥੧॥ ਰਹਾਉ ॥
29 ਬੋਲੇ ਸਾਹਿਬ ਕੈ ਭਾਣੈ ॥
30 ਦਾਸੁ ਬਾਣੀ ਬ੍ਰਹਮੁ ਵਖਾਣੈ ॥
31 ਨਾਨਕ ਪ੍ਰਭ ਸੁਖਦਾਈ ॥
32 ਜਿਨਿ ਪੂਰੀ ਬਣਤ ਬਣਾਈ ॥੨॥੨੦॥੮੪॥
33 ਸੋਰਠਿ ਮਹਲਾ ੫ ॥
34 ਪ੍ਰਭੁ ਅਪੁਨਾ ਰਿਦੈ ਧਿਆਏ ॥
35 ਘਰਿ ਸਹੀ ਸਲਾਮਤਿ ਆਏ ॥
36 ਸੰਤੋਖੁ ਭਇਆ ਸੰਸਾਰੇ ॥
37 ਗੁਰਿ ਪੂਰੈ ਲੈ ਤਾਰੇ ॥੧॥
38 ਸੰਤਹੁ ਪ੍ਰਭੁ ਮੇਰਾ ਸਦਾ ਦਇਆਲਾ ॥
39 ਅਪਨੇ ਭਗਤ ਕੀ ਗਣਤ ਨ ਗਣਈ ਰਾਖੈ ਬਾਲ ਗੁਪਾਲਾ ॥੧॥ ਰਹਾਉ ॥
40 ਹਰਿ ਨਾਮੁ ਰਿਦੈ ਉਰਿ ਧਾਰੇ ॥
41 ਤਿਨਿ ਸਭੇ ਥੋਕ ਸਵਾਰੇ ॥
42 ਗੁਰਿ ਪੂਰੈ ਤੁਸਿ ਦੀਆ ॥
43 ਫਿਰਿ ਨਾਨਕ ਦੂਖੁ ਨ ਥੀਆ ॥੨॥੨੧॥੮੫॥
44 ਸੋਰਠਿ ਮਹਲਾ ੫ ॥
45 ਹਰਿ ਮਨਿ ਤਨਿ ਵਸਿਆ ਸੋਈ ॥
46 ਜੈ ਜੈ ਕਾਰੁ ਕਰੇ ਸਭੁ ਕੋਈ ॥
47 ਗੁਰ ਪੂਰੇ ਕੀ ਵਡਿਆਈ ॥
48 ਤਾ ਕੀ ਕੀਮਤਿ ਕਹੀ ਨ ਜਾਈ ॥੧॥
49 ਹਉ ਕੁਰਬਾਨੁ ਜਾਈ ਤੇਰੇ ਨਾਵੈ ॥
50 ਜਿਸ ਨੋ ਬਖਸਿ ਲੈਹਿ ਮੇਰੇ ਪਿਆਰੇ ਸੋ ਜਸੁ ਤੇਰਾ ਗਾਵੈ ॥੧॥ ਰਹਾਉ ॥
51 ਤੂੰ ਭਾਰੋ ਸੁਆਮੀ ਮੇਰਾ ॥
52 ਸੰਤਾਂ ਭਰਵਾਸਾ ਤੇਰਾ ॥
53 ਨਾਨਕ ਪ੍ਰਭ ਸਰਣਾਈ ॥
54 ਮੁਖਿ ਨਿੰਦਕ ਕੈ ਛਾਈ ॥੨॥੨੨॥੮੬॥
55 ਸੋਰਠਿ ਮਹਲਾ ੫ ॥
56 ਆਗੈ ਸੁਖੁ ਮੇਰੇ ਮੀਤਾ ॥
57 ਪਾਛੇ ਆਨਦੁ ਪ੍ਰਭਿ ਕੀਤਾ ॥
58 ਪਰਮੇਸੁਰਿ ਬਣਤ ਬਣਾਈ ॥
59 ਫਿਰਿ ਡੋਲਤ ਕਤਹੂ ਨਾਹੀ ॥੧॥
60 ਸਾਚੇ ਸਾਹਿਬ ਸਿਉ ਮਨੁ ਮਾਨਿਆ ॥
61 ਹਰਿ ਸਰਬ ਨਿਰੰਤਰਿ ਜਾਨਿਆ ॥੧॥ ਰਹਾਉ ॥