Ang 621
1 ਅਟਲ ਬਚਨੁ ਨਾਨਕ ਗੁਰ ਤੇਰਾ ਸਫਲ ਕਰੁ ਮਸਤਕਿ ਧਾਰਿਆ ॥੨॥੨੧॥੪੯॥
2 ਸੋਰਠਿ ਮਹਲਾ ੫ ॥
3 ਜੀਅ ਜੰਤ੍ਰ ਸਭਿ ਤਿਸ ਕੇ ਕੀਏ ਸੋਈ ਸੰਤ ਸਹਾਈ ॥
4 ਅਪੁਨੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਬਡਾਈ ॥੧॥
5 ਪਾਰਬ੍ਰਹਮੁ ਪੂਰਾ ਮੇਰੈ ਨਾਲਿ ॥
6 ਗੁਰਿ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਇਆਲ ॥੧॥ ਰਹਾਉ ॥
7 ਅਨਦਿਨੁ ਨਾਨਕੁ ਨਾਮੁ ਧਿਆਏ ਜੀਅ ਪ੍ਰਾਨ ਕਾ ਦਾਤਾ ॥
8 ਅਪੁਨੇ ਦਾਸ ਕਉ ਕੰਠਿ ਲਾਇ ਰਾਖੈ ਜਿਉ ਬਾਰਿਕ ਪਿਤ ਮਾਤਾ ॥੨॥੨੨॥੫੦॥
9 ਸੋਰਠਿ ਮਹਲਾ ੫ ਘਰੁ ੩ ਚਉਪਦੇ ॥
10 ੴ ਸਤਿਗੁਰ ਪ੍ਰਸਾਦਿ ॥
11 ਮਿਲਿ ਪੰਚਹੁ ਨਹੀ ਸਹਸਾ ਚੁਕਾਇਆ ॥
12 ਸਿਕਦਾਰਹੁ ਨਹ ਪਤੀਆਇਆ ॥
13 ਉਮਰਾਵਹੁ ਆਗੈ ਝੇਰਾ ॥
14 ਮਿਲਿ ਰਾਜਨ ਰਾਮ ਨਿਬੇਰਾ ॥੧॥
15 ਅਬ ਢੂਢਨ ਕਤਹੁ ਨ ਜਾਈ ॥
16 ਗੋਬਿਦ ਭੇਟੇ ਗੁਰ ਗੋਸਾਈ ॥ ਰਹਾਉ ॥
17 ਆਇਆ ਪ੍ਰਭ ਦਰਬਾਰਾ ॥
18 ਤਾ ਸਗਲੀ ਮਿਟੀ ਪੂਕਾਰਾ ॥
19 ਲਬਧਿ ਆਪਣੀ ਪਾਈ ॥
20 ਤਾ ਕਤ ਆਵੈ ਕਤ ਜਾਈ ॥੨॥
21 ਤਹ ਸਾਚ ਨਿਆਇ ਨਿਬੇਰਾ ॥
22 ਊਹਾ ਸਮ ਠਾਕੁਰੁ ਸਮ ਚੇਰਾ ॥
23 ਅੰਤਰਜਾਮੀ ਜਾਨੈ ॥
24 ਬਿਨੁ ਬੋਲਤ ਆਪਿ ਪਛਾਨੈ ॥੩॥
25 ਸਰਬ ਥਾਨ ਕੋ ਰਾਜਾ ॥
26 ਤਹ ਅਨਹਦ ਸਬਦ ਅਗਾਜਾ ॥
27 ਤਿਸੁ ਪਹਿ ਕਿਆ ਚਤੁਰਾਈ ॥
28 ਮਿਲੁ ਨਾਨਕ ਆਪੁ ਗਵਾਈ ॥੪॥੧॥੫੧॥
29 ਸੋਰਠਿ ਮਹਲਾ ੫ ॥
30 ਹਿਰਦੈ ਨਾਮੁ ਵਸਾਇਹੁ ॥
31 ਘਰਿ ਬੈਠੇ ਗੁਰੂ ਧਿਆਇਹੁ ॥
32 ਗੁਰਿ ਪੂਰੈ ਸਚੁ ਕਹਿਆ ॥
33 ਸੋ ਸੁਖੁ ਸਾਚਾ ਲਹਿਆ ॥੧॥
34 ਅਪੁਨਾ ਹੋਇਓ ਗੁਰੁ ਮਿਹਰਵਾਨਾ ॥
35 ਅਨਦ ਸੂਖ ਕਲਿਆਣ ਮੰਗਲ ਸਿਉ ਘਰਿ ਆਏ ਕਰਿ ਇਸਨਾਨਾ ॥ ਰਹਾਉ ॥
36 ਸਾਚੀ ਗੁਰ ਵਡਿਆਈ ॥
37 ਤਾ ਕੀ ਕੀਮਤਿ ਕਹਣੁ ਨ ਜਾਈ ॥
38 ਸਿਰਿ ਸਾਹਾ ਪਾਤਿਸਾਹਾ ॥
39 ਗੁਰ ਭੇਟਤ ਮਨਿ ਓਮਾਹਾ ॥੨॥
40 ਸਗਲ ਪਰਾਛਤ ਲਾਥੇ ॥
41 ਮਿਲਿ ਸਾਧਸੰਗਤਿ ਕੈ ਸਾਥੇ ॥
42 ਗੁਣ ਨਿਧਾਨ ਹਰਿ ਨਾਮਾ ॥
43 ਜਪਿ ਪੂਰਨ ਹੋਏ ਕਾਮਾ ॥੩॥
44 ਗੁਰਿ ਕੀਨੋ ਮੁਕਤਿ ਦੁਆਰਾ ॥
45 ਸਭ ਸ੍ਰਿਸਟਿ ਕਰੈ ਜੈਕਾਰਾ ॥
46 ਨਾਨਕ ਪ੍ਰਭੁ ਮੇਰੈ ਸਾਥੇ ॥
47 ਜਨਮ ਮਰਣ ਭੈ ਲਾਥੇ ॥੪॥੨॥੫੨॥
48 ਸੋਰਠਿ ਮਹਲਾ ੫ ॥
49 ਗੁਰਿ ਪੂਰੈ ਕਿਰਪਾ ਧਾਰੀ ॥
50 ਪ੍ਰਭਿ ਪੂਰੀ ਲੋਚ ਹਮਾਰੀ ॥
51 ਕਰਿ ਇਸਨਾਨੁ ਗ੍ਰਿਹਿ ਆਏ ॥
52 ਅਨਦ ਮੰਗਲ ਸੁਖ ਪਾਏ ॥੧॥
53 ਸੰਤਹੁ ਰਾਮ ਨਾਮਿ ਨਿਸਤਰੀਐ ॥
54 ਊਠਤ ਬੈਠਤ ਹਰਿ ਹਰਿ ਧਿਆਈਐ ਅਨਦਿਨੁ ਸੁਕ੍ਰਿਤੁ ਕਰੀਐ ॥੧॥ ਰਹਾਉ ॥