Ang 627
1 ਜਿ ਕਰਾਵੈ ਸੋ ਕਰਣਾ ॥
2 ਨਾਨਕ ਦਾਸ ਤੇਰੀ ਸਰਣਾ ॥੨॥੭॥੭੧॥
3 ਸੋਰਠਿ ਮਹਲਾ ੫ ॥
4 ਹਰਿ ਨਾਮੁ ਰਿਦੈ ਪਰੋਇਆ ॥
5 ਸਭੁ ਕਾਜੁ ਹਮਾਰਾ ਹੋਇਆ ॥
6 ਪ੍ਰਭ ਚਰਣੀ ਮਨੁ ਲਾਗਾ ॥
7 ਪੂਰਨ ਜਾ ਕੇ ਭਾਗਾ ॥੧॥
8 ਮਿਲਿ ਸਾਧਸੰਗਿ ਹਰਿ ਧਿਆਇਆ ॥
9 ਆਠ ਪਹਰ ਅਰਾਧਿਓ ਹਰਿ ਹਰਿ ਮਨ ਚਿੰਦਿਆ ਫਲੁ ਪਾਇਆ ॥ ਰਹਾਉ ॥
10 ਪਰਾ ਪੂਰਬਲਾ ਅੰਕੁਰੁ ਜਾਗਿਆ ॥
11 ਰਾਮ ਨਾਮਿ ਮਨੁ ਲਾਗਿਆ ॥
12 ਮਨਿ ਤਨਿ ਹਰਿ ਦਰਸਿ ਸਮਾਵੈ ॥
13 ਨਾਨਕ ਦਾਸ ਸਚੇ ਗੁਣ ਗਾਵੈ ॥੨॥੮॥੭੨॥
14 ਸੋਰਠਿ ਮਹਲਾ ੫ ॥
15 ਗੁਰ ਮਿਲਿ ਪ੍ਰਭੂ ਚਿਤਾਰਿਆ ॥
16 ਕਾਰਜ ਸਭਿ ਸਵਾਰਿਆ ॥
17 ਮੰਦਾ ਕੋ ਨ ਅਲਾਏ ॥
18 ਸਭ ਜੈ ਜੈ ਕਾਰੁ ਸੁਣਾਏ ॥੧॥
19 ਸੰਤਹੁ ਸਾਚੀ ਸਰਣਿ ਸੁਆਮੀ ॥
20 ਜੀਅ ਜੰਤ ਸਭਿ ਹਾਥਿ ਤਿਸੈ ਕੈ ਸੋ ਪ੍ਰਭੁ ਅੰਤਰਜਾਮੀ ॥ ਰਹਾਉ ॥
21 ਕਰਤਬ ਸਭਿ ਸਵਾਰੇ ॥
22 ਪ੍ਰਭਿ ਅਪੁਨਾ ਬਿਰਦੁ ਸਮਾਰੇ ॥
23 ਪਤਿਤ ਪਾਵਨ ਪ੍ਰਭ ਨਾਮਾ ॥
24 ਜਨ ਨਾਨਕ ਸਦ ਕੁਰਬਾਨਾ ॥੨॥੯॥੭੩॥
25 ਸੋਰਠਿ ਮਹਲਾ ੫ ॥
26 ਪਾਰਬ੍ਰਹਮਿ ਸਾਜਿ ਸਵਾਰਿਆ ॥
27 ਇਹੁ ਲਹੁੜਾ ਗੁਰੂ ਉਬਾਰਿਆ ॥
28 ਅਨਦ ਕਰਹੁ ਪਿਤ ਮਾਤਾ ॥
29 ਪਰਮੇਸਰੁ ਜੀਅ ਕਾ ਦਾਤਾ ॥੧॥
30 ਸੁਭ ਚਿਤਵਨਿ ਦਾਸ ਤੁਮਾਰੇ ॥
31 ਰਾਖਹਿ ਪੈਜ ਦਾਸ ਅਪੁਨੇ ਕੀ ਕਾਰਜ ਆਪਿ ਸਵਾਰੇ ॥ ਰਹਾਉ ॥
32 ਮੇਰਾ ਪ੍ਰਭੁ ਪਰਉਪਕਾਰੀ ॥
33 ਪੂਰਨ ਕਲ ਜਿਨਿ ਧਾਰੀ ॥
34 ਨਾਨਕ ਸਰਣੀ ਆਇਆ ॥
35 ਮਨ ਚਿੰਦਿਆ ਫਲੁ ਪਾਇਆ ॥੨॥੧੦॥੭੪॥
36 ਸੋਰਠਿ ਮਹਲਾ ੫ ॥
37 ਸਦਾ ਸਦਾ ਹਰਿ ਜਾਪੇ ॥
38 ਪ੍ਰਭ ਬਾਲਕ ਰਾਖੇ ਆਪੇ ॥
39 ਸੀਤਲਾ ਠਾਕਿ ਰਹਾਈ ॥
40 ਬਿਘਨ ਗਏ ਹਰਿ ਨਾਈ ॥੧॥
41 ਮੇਰਾ ਪ੍ਰਭੁ ਹੋਆ ਸਦਾ ਦਇਆਲਾ ॥
42 ਅਰਦਾਸਿ ਸੁਣੀ ਭਗਤ ਅਪੁਨੇ ਕੀ ਸਭ ਜੀਅ ਭਇਆ ਕਿਰਪਾਲਾ ॥ ਰਹਾਉ ॥
43 ਪ੍ਰਭ ਕਰਣ ਕਾਰਣ ਸਮਰਾਥਾ ॥
44 ਹਰਿ ਸਿਮਰਤ ਸਭੁ ਦੁਖੁ ਲਾਥਾ ॥
45 ਅਪਣੇ ਦਾਸ ਕੀ ਸੁਣੀ ਬੇਨੰਤੀ ॥
46 ਸਭ ਨਾਨਕ ਸੁਖਿ ਸਵੰਤੀ ॥੨॥੧੧॥੭੫॥
47 ਸੋਰਠਿ ਮਹਲਾ ੫ ॥
48 ਅਪਨਾ ਗੁਰੂ ਧਿਆਏ ॥
49 ਮਿਲਿ ਕੁਸਲ ਸੇਤੀ ਘਰਿ ਆਏ ॥
50 ਨਾਮੈ ਕੀ ਵਡਿਆਈ ॥
51 ਤਿਸੁ ਕੀਮਤਿ ਕਹਣੁ ਨ ਜਾਈ ॥੧॥
52 ਸੰਤਹੁ ਹਰਿ ਹਰਿ ਹਰਿ ਆਰਾਧਹੁ ॥
53 ਹਰਿ ਆਰਾਧਿ ਸਭੋ ਕਿਛੁ ਪਾਈਐ ਕਾਰਜ ਸਗਲੇ ਸਾਧਹੁ ॥ ਰਹਾਉ ॥
54 ਪ੍ਰੇਮ ਭਗਤਿ ਪ੍ਰਭ ਲਾਗੀ ॥
55 ਸੋ ਪਾਏ ਜਿਸੁ ਵਡਭਾਗੀ ॥
56 ਜਨ ਨਾਨਕ ਨਾਮੁ ਧਿਆਇਆ ॥
57 ਤਿਨਿ ਸਰਬ ਸੁਖਾ ਫਲ ਪਾਇਆ ॥੨॥੧੨॥੭੬॥
58 ਸੋਰਠਿ ਮਹਲਾ ੫ ॥
59 ਪਰਮੇਸਰਿ ਦਿਤਾ ਬੰਨਾ ॥
60 ਦੁਖ ਰੋਗ ਕਾ ਡੇਰਾ ਭੰਨਾ ॥
61 ਅਨਦ ਕਰਹਿ ਨਰ ਨਾਰੀ ॥
62 ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥